ਜਲਾਲਾਬਾਦ: ਜ਼ਿਮਨੀ ਚੋਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਹਲਕੇ ‘ਚ ਕੱਢਿਆ ਗਿਆ ਫਲੈਗ ਮਾਰਚ

Jalalabad

ਜਲਾਲਾਬਾਦ: ਜ਼ਿਮਨੀ ਚੋਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਹਲਕੇ ‘ਚ ਕੱਢਿਆ ਗਿਆ ਫਲੈਗ ਮਾਰਚ,ਜਲਾਲਾਬਾਦ: ਹਲਕਾ ਜਲਾਲਾਬਾਦ ਦੇ ਵਿੱਚ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਤਿਰਛੀ ਨਜ਼ਰ ਰੱਖਣ ਲਈ ਜਲਾਲਾਬਾਦ ‘ਚ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਨਾ ਹੋ ਜਾਵੇ ਅਤੇ ਨਾ ਹੀ ਕੋਈ ਬਾਹਰ ਤੋਂ ਨਸ਼ਾ ਜਾਂ ਅਸਲਾ ਜਲਾਲਾਬਾਦ ਦੇ ਵਿੱਚ ਲਿਆ ਸਕੇ ਇਸ ਲਈ ਉਹ ਸਰਗਰਮ ਹੋ ਰਹੀ ਹੈ।

Jalalabadਪੰਜਾਬ ਪੁਲਿਸ ਲੋਕਾਂ ‘ਚ ਆਤਮ ਵਿਸ਼ਵਾਸ ਵਧਾ ਰਹੀ ਹੈ ਤਾਂ ਜੋ ਉਹ ਬੇਖੌਫ ਹੋ ਕੇ ਚੋਣਾਂ ਵਿੱਚ ਆਪਣੀ ਵੋਟ ਆਪਣੇ ਚਹੇਤੇ ਉਮੀਦਵਾਰ ਨੂੰ ਪਾ ਸਕਣ।

ਹੋਰ ਪੜ੍ਹੋ:ਖੰਨਾ ਪੁਲਿਸ ਨੇ ਹਥਿਆਰਾਂ ਸਣੇ 4 ਵਿਕਅਤੀਆਂ ਨੂੰ ਕੀਤਾ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ !

Jalalabadਇਸ ਮੌਕੇ ਐਸ.ਪੀ ਨੇ ਦੱਸਿਆ ਕਿ ਬੀਐਸਐਫ ਦੀਆਂ ਦੋ ਟੀਮਾਂ ਸਾਡੇ ਨਾਲ ਚੋਣਾਂ ਤੱਕ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਹੀ ਕੰਮਾਂ ਵਿਚ ਮਦਦ ਕਰਨਗੀਆਂ ਤਾਂ ਜੋ ਚੋਣਾਂ ਸ਼ਾਂਤੀਪੂਰਵਕ ਮੁਕੰਮਲ ਹੋ ਸਕਣ ਅਤੇ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਤੱਕ ਉਮੀਦਵਾਰ ਅਤੇ ਲੋਕਾਂ ਦੇ ਵਿਚ ਕਿਸੇ ਵੀ ਪ੍ਰਕਾਰ ਦਾ ਡਰ ਨਾ ਬਣ ਸਕੇ।

Jalalabadਜ਼ਿਕਰਯੋਗ ਹੈ ਕਿ ਪੰਜਾਬ ਦੇ 4 ਹਲਕਿਆਂ ਜਲਾਲਾਬਾਦ, ਫਗਵਾੜਾ, ਮੁਕੇਰੀਆਂ ਅਤੇ ਦਾਖਾ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਜਿਨ੍ਹਾਂ ਲਈ ਸਿਆਸੀ ਪਾਰਟੀਆਂ ਵੱਲੋਂ ਕਮਰ ਕਸ ਲਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

-PTC News