ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਖ਼ਬਰ

suicide
ਲੁਧਿਆਣਾ 'ਚ ਵਿਦਿਆਰਥੀ ਨੇ ਹੋਸਟਲ 'ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਖ਼ਬਰ,ਜਲਾਲਾਬਾਦ: ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਮਹਾਲਮ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ (30) ਪੁੱਤਰ ਬੋਹੜ ਸਿੰਘ ਵਾਸੀ ਪਿੰਡ ਜਾਨੀਸਰ (ਛੀਬਿਆਂ ਵਾਲਾ) ਵਜੋਂ ਹੋਈ ਹੈ।

drug
ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਖ਼ਬਰ

ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਪਈ। ਦੱਸਿਆ ਜਾ ਰਿਹਾ ਹੈ ਕਿ । ਬੇਅੰਤ ਆਪਣੇ ਪਿੱਛੇ 6 ਮਹੀਨਿਆਂ ਦਾ ਬੇਟਾ ਛੱਡ ਗਿਆ। ਖਬਰਾਂ ਮੁਤਾਬਕ ਪਿੰਡ ਮਹਾਲਮ ‘ਚ ਜਿਵੇਂ ਨੌਜਵਾਨ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।

drug
ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਖ਼ਬਰ

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੇਅੰਤ ਸਿੰਘ ਮਹਾਲਮ ਵਾਸੀ ਇਕ ਸ਼ੀਲੋ ਨਾਮ ਦੀ ਔਰਤ ਦੇ ਘਰ ਨਸ਼ਾ ਕਰਨ ਲਈ ਗਿਆ ਸੀ ਅਤੇ ਕਰੀਬ 12 ਵਜੇ ਉਸ ਦੇ ਘਰ ਦੇ ਬਾਹਰੋਂ ਬੇਅੰਤ ਸਿੰਘ ਦੀ ਲਾਸ਼ ਮਿਲੀ।

drug
ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਖ਼ਬਰ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਗਿਆ ਕਿ ਉਕਤ ਔਰਤ ਕਾਫੀ ਸਮੇਂ ਤੋਂ ਨਸ਼ਾ ਵੇਚ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਉਨ੍ਹਾਂ ਦਾ ਬੇਟਾ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News