ਜਲਾਲਾਬਾਦ: ਡਾ ਰਾਜ ਸਿੰਘ ਡਿੱਬੀਪੁਰਾ ਦਾ ਚੋਣ ਪ੍ਰਚਾਰ ਹੋਇਆ ਤੇਜ਼, ਸੀਨੀਅਰ ਅਕਾਲੀ ਦਲ ਆਗੂ ਉਤਰੇ ਮੈਦਾਨ ‘ਚ

Sad

ਜਲਾਲਾਬਾਦ: ਡਾ ਰਾਜ ਸਿੰਘ ਡਿੱਬੀਪੁਰਾ ਦਾ ਚੋਣ ਪ੍ਰਚਾਰ ਹੋਇਆ ਤੇਜ਼, ਸੀਨੀਅਰ ਅਕਾਲੀ ਦਲ ਆਗੂ ਉਤਰੇ ਮੈਦਾਨ ‘ਚ,ਜਲਾਲਾਬਾਦ:ਪੰਜਾਬ ‘ਚ ਜਿਉਂ-ਜਿਉਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਹੀ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼ ਹੋ ਚੁੱਕੀ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

Sad ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਦੇ ਚੋਣ ਪ੍ਰਚਾਰ ਲਈ ਸੀਨੀਅਰ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਦੇ ਆਗੂ ਮੈਦਾਨ ‘ਚ ਉੱਤਰ ਰਹੇ ਹਨ। ਜਿਨ੍ਹਾਂ ਨੂੰ ਹਲਕੇ ਦੇ ਹਰੇਕ ਪਿੰਡ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ:ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਵਾਧਾ, ਕੀਤੀਆਂ ਅਹਿਮ ਨਿਯੁਕਤੀਆਂ

ਸੂਬੇ ਦੀ ਸੀਨੀਅਰ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਬੜੀ ਵਿਉਂਤਬੰਦੀ ਨਾਲ ਹਲਕੇ ਦੇ ਜੋਨ ਬਣਾ ਕੇ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇੱਕ ਵਾਰ ਫੇਰ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ,ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਡਾ ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਵੱਡੇ ਚੋਣ ਜਲਸਿਆਂ ਨੂੰ ਸੰਬੋਧਿਤ ਕੀਤਾ।

Sadਇਸ ਮੌਕੇ ਜਿੱਥੇ ਸੀਨੀਅਰ ਅਕਾਲੀ ਆਗੂਆਂ ਨੇ ਰਾਜ ਸਿੰਘ ਡਿੱਬੀਪੁਰਾ ਦੇ ਹੱਥ ਮਜ਼ਬੂਤ ਕਰਕੇ ਇਸ ਨੂੰ ਵੱਡੀ ਜਿੱਤ ਦਵਾਉਣ ਦੀ ਅਪੀਲ ਕੀਤੀ। ਉੱਥੇ ਲੋਕਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫ਼ਤਵਾ ਦੇਣ ਦਾ ਵਾਅਦਾ ਦੁਹਰਾਇਆ।

-PTC News