Sat, Apr 27, 2024
Whatsapp

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ

Written by  Shanker Badra -- October 30th 2019 03:25 PM
ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ:ਜਲੰਧਰ : ਜਲੰਧਰ 'ਚ ਇੱਕ ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਨੌਜਵਾਨ ਨੇ ਗੋਲੀਆਂ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ , ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿੱਚ ਨੌਜਵਾਨਾਂ ਨੇ ਹੱਥਾਂ 'ਚ ਸ਼ਰਾਬ ਦੇ ਗਿਲਾਸ ਅਤੇ ਪਿਸਤੌਲ ਫ਼ੜੇ ਹੋਏ ਹਨ। [caption id="attachment_354601" align="aligncenter" width="300"]Jalandhar birthday party Air firing , Video viral ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ[/caption] ਇਸ ਵੀਡੀਓ 'ਚ ਨੌਜਵਾਨਾਂ ਨੇ ਹੱਥਾਂ 'ਚ ਪਿਸਤੌਲਾਂ ਵਿਖਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੌਜਵਾਨਾਂ ਨੇ 8 ਹਵਾਈ ਫਾਇਰ ਕੀਤੇ ਹਨ। ਇਸ ਵੀਡੀਓ 'ਚ ਇਕ ਕਾਲਜ ਦਾ ਸਾਬਕਾ ਪ੍ਰਧਾਨ ਵੀ ਸ਼ਾਮਲ ਹੈ ਅਤੇ ਸਾਰੇ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਦਿਖਾਈ ਦੇ ਰਹੇ ਹਨ। [caption id="attachment_354602" align="aligncenter" width="300"]Jalandhar birthday party Air firing , Video viral ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹੋਈ ਹਵਾਈ ਫਾਇਰਿੰਗ , ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ[/caption] ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ 10-12 ਦਿਨ ਪੁਰਾਣੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨਾਂ ਦਾ ਕਰੀਬ 2 ਸਾਲ ਪਹਿਲਾਂ ਪ੍ਰਧਾਨਗੀ ਨੂੰ ਲੈ ਕੇ ਥਾਣਾ ਨੰਬਰ 7 ਦੇ ਇਲਾਕੇ 'ਚ ਤਕਰਾਰ ਵੀ ਹੋਇਆ ਸੀ ਅਤੇ ਉਸ ਸਮੇਂ ਵੀ ਗੋਲੀਆਂ ਚੱਲੀਆਂ ਸਨ। -PTCNews


Top News view more...

Latest News view more...