ਜਦ ਮਾਂ ਨੇ ਆਪਣੀ ਬੇਟੀ ਨੂੰ ਮੋਬਾਇਲ ਚਲਾਉਣ ਤੋਂ ਰੋਕਿਆ ਤਾਂ ਲੜਕੀ ਨੇ ਕੀਤਾ ਇਹ ਕਾਰਾ

Jalandhar girl mobile phone case succide

ਜਦ ਮਾਂ ਨੇ ਆਪਣੀ ਬੇਟੀ ਨੂੰ ਮੋਬਾਇਲ ਚਲਾਉਣ ਤੋਂ ਰੋਕਿਆ ਤਾਂ ਲੜਕੀ ਨੇ ਕੀਤਾ ਇਹ ਕਾਰਾ:ਜਲੰਧਰ ਦੇ ਤਿਲਕ ਨਗਰ ’ਚ ਮੰਗਲਵਾਰ ਨੂੰ ਆਰਮੀ ਜਵਾਨ ਦੀ ਬੇਟੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਹੈ।ਜਾਣਕਾਰੀ ਅਨੁਸਾਰ ਆਰਮੀ ਜਵਾਨ ਦੀ ਬੇਟੀ ਸਹਿਜਪ੍ਰੀਤ ਕੌਰ ਨੂੰ ਉਸਦੀ ਮਾਂ ਨੇ ਮੋਬਾਇਲ ਚਲਾਉਣ ਤੋਂ ਦਿੱਤਾ ਜਿਸ ਤੋਂ ਬਾਅਦ ਲੜਕੀ ਨੇ ਗੁੱਸੇ ਵਿੱਚ ਆ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।ਜਿਸ ਤੋਂ ਬਾਅਦ ਲੜਕੀ ਨੂੰ ਜੌਹਲ ਹਸਪਤਾਲ ਭਰਤੀ ਕਰਵਾਇਆ ਗਿਆ,ਜਿੱਥੇ ਸਹਿਜਪ੍ਰੀਤ ਕੌਰ ਨੇ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ 17 ਸਾਲਾ ਸਹਿਜਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਤਿਲਕ ਨਗਰ 11ਵੀਂ ਕਲਾਸ ’ਚ ਪੜ੍ਹਦੀ ਸੀ ਅਤੇ ਉਸ ਨੇ ਨਵੀਂ ਕਲਾਸ ਜੁਆਇਨ ਕੀਤੀ ਸੀ।ਮੰਗਲਵਾਰ ਨੂੰ ਉਸ ਦੀ ਮਾਂ ਨੇ ਮੋਬਾਇਲ ਚਲਾਉਣ ਤੋਂ ਰੋਕ ਦਿੱਤਾ ਸੀ, ਜਿਸ ਕਾਰਨ ਉਹ ਗੁੱਸੇ ਵਿਚ ਆ ਗਈ।ਇਸ ਤੋਂ ਇਲਾਵਾ ਖ਼ੁਦਕੁਸ਼ੀ ਦਾ ਕੋਈ ਹੋਰ ਕਾਰਨ ਸਾਹਮਣੇ ਨਹੀਂ ਆਇਆ ਹੈ।ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ ਹੈ।
-PTCNews