ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ,ਤੀਸਰਾ ਤਸਕਰ ਵੀ ਚੜਿਆ ਪੁਲਿਸ ਅੜਿੱਕੇ

Jalandhar Police International drug racket third smuggler Arrested
ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ,ਤੀਸਰਾ ਤਸਕਰ ਵੀ ਚੜਿਆ ਪੁਲਿਸ ਅੜਿੱਕੇ 

ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ,ਤੀਸਰਾ ਤਸਕਰ ਵੀ ਚੜਿਆ ਪੁਲਿਸ ਅੜਿੱਕੇ:ਜਲੰਧਰ : ਜਲੰਧਰ ਪੁਲਿਸ ਦੇ ਅੱਜ ਵੱਡੀ ਸਫਲਤਾ ਹੱਥ ਲੱਗੀ ਹੈ , ਜਿਥੇ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਿਛਲੇ ਦਿਨੀਂ ਇੱਕ ਕਿੱਲੋ ਹੈਰਇਨ ਸਣੇ ਗ੍ਰਿਫਤਾਰ ਕੀਤੇ ਗਏ ਦੋ ਨਸ਼ਾ ਤਸਕਰਾਂ ਦੀ ਪੁੱਛ ਪੜਤਾਲ ਤੋਂ ਬਾਅਦ ਇੰਟਰਨੈਸ਼ਨਲ ਡਰੱਗ ਰੈਕੇਟ ਚਲਾ ਰਹੇ ਤੀਜੇ ਡਰੱਗ ਤਸਕਰ ਨੂੰ ਵੀ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਹੈ।

Jalandhar Police International drug racket third smuggler Arrested
ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ,ਤੀਸਰਾ ਤਸਕਰ ਵੀ ਚੜਿਆ ਪੁਲਿਸ ਅੜਿੱਕੇ

ਮਿਲੀ ਜਾਣਕਾਰੀ ਅਨੁਸਾਰ ਤੀਸਰੇ ਤਸਕਰ ਦੀ ਸ਼ਨਾਖ਼ਤ 60 ਸਾਲਾ ਮੱਖਣ ਸਿੰਘ ਵਾਸੀ ਪਿੰਡ ਗੱਟੀ ਮੱਤੜ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਮੱਖਣ ਸਿੰਘ ਭਾਰਤ -ਪਾਕਿ ਸਰਹੱਦ ‘ਤੇ ਲਗਦੀ ਆਪਣੀ ਜ਼ਮੀਨ ‘ਤੇ ਖੇਤੀਬਾੜੀ ਕਰਨ ਦੇ ਬਹਾਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਂਦਾ ਸੀ।

Jalandhar Police International drug racket third smuggler Arrested
ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ,ਤੀਸਰਾ ਤਸਕਰ ਵੀ ਚੜਿਆ ਪੁਲਿਸ ਅੜਿੱਕੇ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

ਇਸ ਦੌਰਾਨ ਮੱਖਣ ਸਿੰਘ ਕੋਲੋਂ ਇੱਕ ਕਿੱਲੋ ਹੈਰੋਇਨ, ਪਾਕਿਸਤਾਨ ਤੋਂ ਮੰਗਵਾਇਆ ਗਿਆ 30 ਬੋਰ ਦਾ ਪਿਸਟਲ ਅਤੇ 30 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਹੁਣ ਮੱਖਣ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਦੀ ਭਾਲ ਹੈ। ਮੱਖਣ ਸਿੰਘ ਪਿਛਲੇ ਪੰਜ -ਛੇ ਮਹੀਨਿਆਂ ਤੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ।
-PTCNews