ਜਲੰਧਰ: ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਇਕੋ ਪਰਿਵਾਰ ਦੇ 3 ਜੀਅ ਝੁਲਸੇ

Cylinder Blast

ਜਲੰਧਰ: ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਇਕੋ ਪਰਿਵਾਰ ਦੇ 3 ਜੀਅ ਝੁਲਸੇ,ਜਲੰਧਰ: ਜਲੰਧਰ ਦੇ ਖਿੰਗਰਾ ਗੇਟ ਨੇੜੇ ਸਥਿਤ ਇਕ ਘਰ ‘ਚ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਕਾਰਨ 3 ਲੋਕ ਝੁਲਸ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਹਿਲਾ ਗੈਸ ‘ਤੇ ਖਾਣਾ ਬਣਾ ਰਹੀ ਸੀ ਕਿ ਇਸ ਦੌਰਾਨ ਸਿਲੰਡਰ ‘ਚੋਂ ਗੈਸ ਲੀਕ ਹੋਣ ਲੱਗ ਗਈ ਤੇ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਜ਼ਬਰਦਸਤ ਧਮਾਕਾ ਹੋ ਗਿਆ।

ਹੋਰ ਪੜ੍ਹੋ: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਹੁਣ ਇਸ ਟੀਮ ਲਈ ਖੇਡਣਗੇ ਰਹਾਨੇ !

ਇਸ ਹਾਦਸੇ ਨਾਲ ਨੇੜੇ ਦੇ ਘਰਾਂ ‘ਚ ਵੀ ਦਰਾਰਾਂ ਆ ਗਈਆਂ ਹਨ। ਗਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

-PTC News