ਭਾਰੀ ਬਾਰਿਸ਼ ਕਾਰਨ ਡਿੱਗੀ ਘਰ ਸੀ ਛੱਤ, 10 ਸਾਲਾਂ ਬੱਚੀ ਦੀ ਮੌਤ, ਪਿਤਾ ਜ਼ਖਮੀ

ਭਾਰੀ ਬਾਰਿਸ਼ ਕਾਰਨ ਡਿੱਗੀ ਘਰ ਸੀ ਛੱਤ, 10 ਸਾਲਾਂ ਬੱਚੀ ਦੀ ਮੌਤ, ਪਿਤਾ ਜ਼ਖਮੀ,ਜਲੰਧਰ: ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਪੈ ਰਹੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਗਰੀਬ ਲੋਕਾਂ ਲਈ ਇਹ ਬਾਰਿਸ਼ ਆਫ਼ਤ ਬਣ ਗਈ ਹੈ। ਜਿਸ ਦਾ ਤਾਜ਼ਾ ਮਾਮਲਾ ਜਲੰਧਰ ਦੇ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ।

ਜਿਥੇ 11.30 ਵਜੇ ਇਕ ਘਰ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਸੌਂ ਰਹੇ ਪਿਤਾ ਅਤੇ ਧੀ ਮਲਬੇ ਹੇਠ ਦੱਬ ਗਏ। ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਜਦਕਿ ਪਿਤਾ ਗੰਭੀਰ ਜ਼ਖਮੀ ਹੋ ਗਿਆ।

ਹੋਰ ਪੜ੍ਹੋ:45 ਲੱਖ ਤੱਕ ਦਾ ਘਰ ਖਰੀਦਣ ਵਾਲਿਆਂ ਨੂੰ ਲੋਨ ‘ਤੇ ਵਿਆਜ਼ ‘ਤੇ 3.5 ਲੱਖ ਦੀ ਛੋਟ: ਨਿਰਮਲਾ ਸੀਤਰਾਮਨ

ਜਾਣਕਾਰੀ ਅਨੁਸਾਰ ਕ੍ਰਿਸ਼ਨਾ ਨਗਰ ਦੀ ਗਲੀ ਨੰਬਰ-3 ਵਿਚ ਬਣੇ ਇਕ ਪੁਰਾਣੇ ਮਕਾਨ ਨਾਲ ਲੱਗਦੀ ਬਿਲਡਿੰਗ ਦਾ ਕੁੱਝ ਦਿਨ ਪਹਿਲਾਂ ਹੀ ਲੈਂਟਰ ਪਿਆ ਸੀ, ਜਿਸਦਾ ਮਲਬਾ ਨਾਲ ਵਾਲੇ ਘਰ ਦੀ ਪੁਰਾਣੀ ਬਣੀ ਛੱਤ ਉੱਤੇ ਰੱਖ ਦਿੱਤਾ।

ਬੀਤੀ ਰਾਤ ਬਾਰਿਸ਼ ਆਉਣ ਕਾਰਨ ਛੱਤ ਡਿੱਗ ਗਈ। ਸੂਤਰਾਂ ਮੁਤਾਬਕ ਛੱਤ ਡਿੱਗਣ ਨਾਲ ਹੋਏ ਧਮਾਕੇ ਨੇ ਪੂਰੇ ਮੁਹੱਲੇ ਨੂੰ ਹਿਲਾ ਕੇ ਰੱਖ ਦਿੱਤਾ।ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News