‘ਮਿਸਟਰ ਪੰਜਾਬ 2019’ ਆਡੀਸ਼ਨ: ਅੱਜ ਜਲੰਧਰ ‘ਚ ਲੱਗੀਆਂ ਨੌਜਵਾਨਾਂ ਦੀਆਂ ਲੰਮੀਆਂ ਕਤਾਰਾਂ (ਤਸਵੀਰਾਂ)

‘ਮਿਸਟਰ ਪੰਜਾਬ 2019’ ਆਡੀਸ਼ਨ: ਅੱਜ ਜਲੰਧਰ ‘ਚ ਲੱਗੀਆਂ ਨੌਜਵਾਨਾਂ ਦੀਆਂ ਲੰਮੀਆਂ ਕਤਾਰਾਂ (ਤਸਵੀਰਾਂ),ਜਲੰਧਰ: ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਪੰਜਾਬੀ ਟੈਲੇਂਟ ਸ਼ੋਅ ਮਿਸਟਰ ਪੰਜਾਬ ਕਰਵਾਇਆ ਜਾਂਦਾ ਹੈ।ਜਿਸ ‘ਚ ਪੰਜਾਬੀ ਨੌਜਵਾਨ ਆਪਣੀ ਕਲਾ ਅਤੇ ਹੁਨਰ ਦਾ ਜਲਵਾ ਦਿਖਾਉਂਦੇ ਹਨ।ਇਸ ਵਾਰ ਵੀ ‘ਮਿਸਟਰ ਪੰਜਾਬ 2019’ ਦੇ ਆਡੀਸ਼ਨ ਵੱਖਰੇ-ਵੱਖਰੇ ਸ਼ਹਿਰਾਂ ‘ਚ ਹੋ ਰਹੇ ਹਨ।

ਮਿਸਟਰ ਪੰਜਾਬ 2019 ਦੇ ਆਡੀਸ਼ਨ ਦਾ ਸਿਲਸਿਲਾ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਸੀ ਤੇ ਲੁਧਿਆਣਾ,ਅੰਮ੍ਰਿਤਸਰ ਹੁੰਦੇ ਹੋਏ ਅੱਜ ਦੋਆਬੇ ਦੀ ਧਰਤੀ ਸ਼ਹਿਰ ਜਲੰਧਰ ‘ਚ ਪਹੁੰਚ ਚੁੱਕਾ ਹੈ।

ਜਲੰਧਰ ਦੇ ਯੂਈ-2 ਪ੍ਰਤਾਪਪੁਰਾ ਰੋਡ ‘ਤੇ ਸਥਿਤ ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ ਵਿੱਚ ਮੈਗਾ ਐਡੀਸ਼ਨ ਸਵੇਰ ਦੇ 9.00 ਵਜੇ ਤੋਂ ਚੱਲ ਰਹੇ ਹਨ। ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਪੰਜਾਬ ਦੇ ਵੱਖਰੇ-ਵੱਖਰੇ ਇਲਾਕਿਆਂ ਤੋਂ ਨੌਜਵਾਨ ਪਹੁੰਚ ਰਹੇ ਹਨ। ਇਸ ਸ਼ੋਅ ਨੂੰ ਲੈ ਕੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਖੋਲ੍ਹੇ ਦਿਲ ਦੇ ਰਾਜ (ਵੀਡੀਓ)

ਜਿਹੜੇ ਗੱਭਰੂ ‘ਮਿਸਟਰ ਪੰਜਾਬ-2019’ ‘ਚ ਹਿੱਸਾ ਲੈਣਾ ਚਾਹੁੰਦੇ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ।ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ।

ਜ਼ਿਕਰ ਏ ਖਾਸ ਹੈ ਕਿ ਪੰਜਾਬੀ ਨੌਜਵਾਨ ਪੀੜੀ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ। ਹਰ ਸਾਲ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਕਈ ਟੇਲੈਂਟ ਸ਼ੋਅ ਕਰਵਾਏ ਜਾਂਦੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਦਾ ਹੁਨਰ ਦੁਨੀਆ ਭਰ ‘ਚ ਵਸਦੇ ਲੋਕਾਂ ਤੱਕ ਪਹੁੰਚਿਆ ਜਾ ਸਕੇ।

-PTC News