ਜਲੰਧਰ ‘ਚ ਵੱਡਾ ਹਾਦਸਾ: ਭਿਆਨਕ ਸੜਕ ਦੌਰਾਨ ਛੋਟੇ ਹਾਥੀ ਦੇ ਉੱਡੇ ਪਰਖੱਚੇ, 2 ਜ਼ਖਮੀ

ਜਲੰਧਰ ‘ਚ ਵੱਡਾ ਹਾਦਸਾ: ਭਿਆਨਕ ਸੜਕ ਦੌਰਾਨ ਛੋਟੇ ਹਾਥੀ ਦੇ ਉੱਡੇ ਪਰਖੱਚੇ, 2 ਜ਼ਖਮੀ ,ਜਲੰਧਰ: ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਜਲੰਧਰ ਦੇ ਤਾਜਪੁਰ ਰੋਡ ‘ਤੇ ਵਾਪਰਿਆ ਹੈ, ਜਿਥੇ ਇੱਕ ਨਿੱਜੀ ਕੰਪਨੀ ਦੀ ਬੱਸ ਤੇ ਛੋਟੇ ਹਾਥੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 2 ਲੋਕ ਜ਼ਖਮੀ ਹੋ ਗਏ ਹਨ।

ਹੋਰ ਪੜ੍ਹੋ: ਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਜਣਿਆਂ ਦੀ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਛੋਟਾ ਹਾਥੀ ਵਾਹਨ ਦੇ ਚਿੱਥੜੇ ਤੱਕ ਉੱਡ ਗਏ। ਮੌਕੇ ‘ਤੇ ਥਾਣਾ ਲਾਂਬੜਾ ਦੀ ਪੁਲਸ ਨੇ ਪਹੁੰਚ ਕੇ ਉਕਤ ਸਥਾਨ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

-PTC News