Fri, Apr 26, 2024
Whatsapp

ਜਲੰਧਰ-ਲਾਡੋਵਾਲੀ ਰੋਡ 'ਤੇ ਕਾਰ ਪਲਟਣ ਕਾਰਨ 4 ਲੋਕ ਗੰਭੀਰ ਜ਼ਖਮੀ

Written by  Jashan A -- July 03rd 2019 12:11 PM
ਜਲੰਧਰ-ਲਾਡੋਵਾਲੀ ਰੋਡ 'ਤੇ ਕਾਰ ਪਲਟਣ ਕਾਰਨ 4 ਲੋਕ ਗੰਭੀਰ ਜ਼ਖਮੀ

ਜਲੰਧਰ-ਲਾਡੋਵਾਲੀ ਰੋਡ 'ਤੇ ਕਾਰ ਪਲਟਣ ਕਾਰਨ 4 ਲੋਕ ਗੰਭੀਰ ਜ਼ਖਮੀ

ਜਲੰਧਰ-ਲਾਡੋਵਾਲੀ ਰੋਡ 'ਤੇ ਕਾਰ ਪਲਟਣ ਕਾਰਨ 4 ਲੋਕ ਗੰਭੀਰ ਜ਼ਖਮੀ,ਜਲੰਧਰ: ਬੀਤੀ ਰਾਤ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਆਈ-20 ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਗੁਰੂਨਾਨਕਪੁਰਾ ਦੇ ਰਹਿਣ ਵਾਲੇ ਹਨ ਜੋ ਕਿ ਗੁਰੂਨਾਨਕਪੁਰਾ ਤੋਂ ਅਲਾਸਕਾ ਚੌਂਕ ਵੱਲ ਜਾ ਰਹੇ ਸਨ, ਲਾਡੋਵਾਲੀ ਰੋਡ 'ਤੇ ਪੁੱਜਣ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਏ। ਹੋਰ ਪੜ੍ਹੋ:ਸੰਗਰੂਰ ਦੇ ਭਵਾਨੀਗੜ੍ਹ ਨੇੜੇ ਸਕੂਲ ਬੱਸ ਪਲਟਣ ਕਾਰਨ 15 ਤੋਂ 20 ਬੱਚੇ ਜ਼ਖਮੀ ਦੂਜੇ ਪਾਸੇ ਘਟਨਾ ਵਾਲੀ ਥਾਂ 'ਤੇ ਮੌਜੂਦ ਸਿਕੀਓਰਟੀ ਗਾਰਡ ਨੇ ਦੱਸਿਆ ਕਿ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...