Fri, Apr 26, 2024
Whatsapp

ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਚੜ੍ਹਿਆ ਪੁਲਿਸ ਅੜਿੱਕੇ

Written by  Jashan A -- October 11th 2019 09:31 AM
ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਚੜ੍ਹਿਆ ਪੁਲਿਸ ਅੜਿੱਕੇ

ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਚੜ੍ਹਿਆ ਪੁਲਿਸ ਅੜਿੱਕੇ

ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਚੜ੍ਹਿਆ ਪੁਲਿਸ ਅੜਿੱਕੇ,,ਜਲੰਧਰ: ਜਲੰਧਰ ਪੁਲਿਸ ਨੇ ਅੱਜ 3 ਕਿਲੋ ਚੂਰਾ-ਪੋਸਤ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਲੁਧਿਆਣਾ ਤੋਂ ਪੋਸਤ ਲਿਆ ਕੇ ਜਲੰਧਰ 'ਚ ਸਪਲਾਈ ਕਰਦਾ ਸੀ। ਮੁਲਜ਼ਮ ਦੀ ਪਛਾਣ ਮੁਕੇਸ਼ ਕੁਮਾਰ ਉਰਫ ਸੋਨੂੰ ਵਾਸੀ ਕਪੂਰਥਲਾ,ਜੋ ਕਿ ਫਿਲਹਾਲ ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਰਹਿੰਦਾ ਹੈ, ਵਜੋਂ ਹੋਈ ਹੈ। ਹੋਰ ਪੜ੍ਹੋ:CIA ਸਟਾਫ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਣੇ 4 ਨੂੰ ਦਬੋਚਿਆ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਪੁਟ ਮਿਲੀ ਸੀ ਕਿ ਬੱਸ ਸਟੈਂਡ ਇਲਾਕੇ 'ਚ ਰਾਤ ਨੂੰ ਚੂਰਾ-ਪੋਸਤ ਦੀ ਸਪਲਾਈ ਹੁੰਦੀ ਹੈ, ਜਿਸ ਕਾਰਨ ਪੁਲਿਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਟਰੇਸ ਕਰਨ ਲਈ ਟਰੈਪ ਲਾਇਆ ਹੋਇਆ ਸੀ। ਮੁਲਜ਼ਮ ਜਦੋਂ ਸਪਲਾਈ ਦੇਣ ਲਈ ਆਇਆ ਤਾਂ ਨਾਕਾਬੰਦੀ ਦੇਖ ਕੇ ਭੱਜਣ ਲੱਗਾ ਤਾਂ ਉਸ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News  


Top News view more...

Latest News view more...