Fri, Apr 26, 2024
Whatsapp

ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ

Written by  Shanker Badra -- June 17th 2019 08:05 PM
ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ

ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ

ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ:ਜਲੰਧਰ : ਜਲੰਧਰ ਦਿਹਾਤੀ ਤੇ ਨਕੋਦਰ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਅੱਠ ਮੈਂਬਰਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ,ਜਦੋਂ ਉਹ ਇਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ।ਪੁਲਿਸ ਨੇ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਬਾਈਕ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ। [caption id="attachment_307880" align="aligncenter" width="300"]Jalandhar Rural and Nakodar Police 8 robbers arrested
ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ[/caption] ਇਸ ਸਬੰਧੀ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੂਨ ਰਾਤ 10 ਵਜੇ ਸਬ ਇੰਸਪੈਕਟਰ ਕੇਵਲ ਸਿੰਘ ਥਾਣਾ ਨਕੋਦਰ ਦੀ ਪੁਲਿਸ ਨਾਲ ਨਕੋਦਰ ਪੁਲੀ ਕੋਲ ਗ੍ਸਤ 'ਤੇ ਸਨ।ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁੱਝ ਲੋਕ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਗੁਰੂ ਨਾਨਕ ਨੈਸ਼ਨਲ ਕਾਲਜ ਰੋਡ ਇਕ ਕਮਰੇ 'ਚ ਤੇਜ਼ਧਾਰ ਹਥਿਆਰਾਂ ਨਾਲ ਬੈਠੇ ਹਨ ਅਤੇ ਰਾਤ ਸਮੇਂ ਇਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। [caption id="attachment_307879" align="aligncenter" width="300"]Jalandhar Rural and Nakodar Police 8 robbers arrested ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ[/caption] ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਨਕੋਦਰ 'ਚ ਮਾਮਲਾ ਦਰਜ ਕਰ ਕੇ ਉਕਤ ਪਲਾਟ 'ਚ ਛਾਪਾਮਾਰੀ ਕਰਕੇ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।ਉਨ੍ਹਾਂ ਦੇ ਕਬਜ਼ੇ 'ਚੋਂ 3 ਮੋਟਰਸਾਈਕਲ, 2 ਦਾਤਰ, 2 ਕਿਰਪਾਨਾਂ, 2 ਲੋਹੇ ਦੀਆਂ ਰਾਡਾਂ, 1 ਲੋਹੇ ਦੀ ਪਾਈਪ,1 ਕਮਾਨੀਦਾਰ ਚਾਕੂ ਅਤੇ ਇੱਕ ਲੱਖ ਸੱਤਰ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। [caption id="attachment_307880" align="aligncenter" width="300"] Jalandhar Rural and Nakodar Police 8 robbers arrested ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 8 ਲੁਟੇਰੇ ਕਾਬੂ , ਹਥਿਆਰ ,ਮੋਟਰਸਾਈਕਲ ਅਤੇ ਲੱਖਾਂ ਦੀ ਨਕਦੀ ਬਰਾਮਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਜਨਾਲਾ ‘ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਸਾੜਿਆ ਪੁਤਲਾ ਐੱਸਐੱਸਪੀ ਮਾਹਲ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰਾਂ ਨੇ 10 ਜੂਨ ਨੂੰ ਨਕੋਦਰ ਵਿਖੇ ਖੁਸ਼ੀ ਸਕੈਨ ਸੈਂਟਰ ਦੇ ਮੁਲਾਜ਼ਮ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਕੋਲੋਂ ਢਾਈ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਸਨ।ਇਸ ਤੋਂ ਬਾਅਦ 16 ਜੂਨ ਨੂੰ ਹੀ ਪ੍ਰੇਮ ਕੋਹਲੀ ਉੱਪਰ ਹਮਲਾ ਕਰਕੇ ਉਸ ਕੋਲੋਂ 45 ਹਜ਼ਾਰ ਰੁਪਏ ਦੀ ਨਕਦੀ ਅਤੇ ਐਕਟਿਵਾ ਖੋਹ ਕੇ ਲੈ ਗਏ ਸਨ। -PTCNews


Top News view more...

Latest News view more...