ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਢੇਰ ਕੀਤੇ 4 ਅੱਤਵਾਦੀ , ਇੱਕ ਜਵਾਨ ਸ਼ਹੀਦ

By Shanker Badra - September 28, 2019 7:09 pm

ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਢੇਰ ਕੀਤੇ 4 ਅੱਤਵਾਦੀ , ਇੱਕ ਜਵਾਨ ਸ਼ਹੀਦ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁੱਠਭੇੜ 'ਚ 4 ਅੱਤਵਾਦੀ ਢੇਰ ਹੋਏ ਹਨ। ਫਿਲਹਾਲ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਉਨ੍ਹਾਂ 'ਚੋਂ ਦੋ ਏਕੇ ਰਾਈਫਲ ਤੇ ਉਨ੍ਹਾਂ ਦੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 2 ਹੋਰ ਅੱਤਵਾਦੀ ਲੁਕੇ ਹੋਏ ਦੱਸੇ ਜਾ ਰਹੇ ਹਨ।

Jammu and Kashmir Ramban district 4 Terrorists Killed ,One soldier killed ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਢੇਰ ਕੀਤੇ 4 ਅੱਤਵਾਦੀ , ਇੱਕ ਜਵਾਨ ਸ਼ਹੀਦ

ਦੱਸਿਆ ਜਾਂਦਾ ਹੈ ਕਿਕਸ਼ਮੀਰ ਦੇ ਰਾਮਬਨ ਵਿੱਚ ਅੱਤਵਾਦੀਆਂ ਨੇ ਇੱਕ ਪਰਿਵਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਓਥੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਵਰਦੀ ਪਾਈ ਹੋਈ ਸੀ। ਪਹਿਲਾਂ ਤਾਂ ਇਹ ਅੱਤਵਾਦੀ ਦਰੱਖਤਾਂ ਪਿੱਛੇ ਲੁੱਕ ਕੇ ਸੁਰੱਖਿਆ ਬਲਾਂ ਤੋਂ ਗੋਲੀਬਾਰੀ ਦਾ ਜਵਾਬ ਦੇ ਰਹੇ ਸੀ ਪਰ ਹੁਣ ਉਹ ਆਪਣੇ ਆਪ ਨੂੰ ਬਚਾਉਣ ਲਈ ਬਟੋਤ ਕਸਬੇ 'ਚ ਇਕ ਘਰ 'ਚ ਵੜ ਗਏ ਸਨ। ਇਹ ਮਕਾਨ ਵਿਜੇ ਕੁਮਾਰ ਦਾ ਦੱਸਿਆ ਜਾ ਰਿਹਾ ਹੈ, ਜੋ ਕਸਬੇ ਦੇ ਮੁੱਖ ਬਾਜ਼ਾਰ 'ਚ ਦਰਜੀ ਦੀ ਦੁਕਾਨ ਕਰਦਾ ਹੈ।

Jammu and Kashmir Ramban district 4 Terrorists Killed ,One soldier killed ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਢੇਰ ਕੀਤੇ 4 ਅੱਤਵਾਦੀ , ਇੱਕ ਜਵਾਨ ਸ਼ਹੀਦ

ਜਿਸ ਤੋਂ ਬਾਅਦ ਸੁਰੱਖਿਆ ਬਲਾਂਨੇ ਕਿਸੇ ਤਰ੍ਹਾਂ ਪਰਿਵਾਰ ਨੂੰ ਘਰੋਂ ਬਾਹਰ ਕੱਢ ਲਿਆ। ਇਸ ਦੌਰਾਨ ਪਰਿਵਾਰ ਨੂੰ ਬਚਾਉਣ ਤੋਂ ਬਾਅਦ ਮੁਠਭੇੜ ਸ਼ੁਰੂ ਹੋਈ ਸੀ, ਜਿਸ ਵਿੱਚ 3 ਅੱਤਵਾਦੀ ਮਾਰੇ ਗਏ ਸਨ। ਰਾਮਬਨ ਤੋਂ ਇਲਾਵਾ ਗੈਂਡਰਬਲ ਜ਼ਿਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ।ਇਸ ਦੇ ਨਾਲ ਹੀ ਇਸ ਆਪ੍ਰੇਸ਼ਨ ਵਿਚ 1 ਫੌਜ ਦਾ ਜਵਾਨ ਸ਼ਹੀਦ ਹੋ ਗਿਆ ਹੈ, ਜਦੋਂ ਕਿ ਦੋ ਹੋਰ ਪੁਲਿਸ ਕਰਮੀ ਗੰਭੀਰ ਜ਼ਖਮੀ ਹੋ ਗਏ ਹਨ।
-PTCNews

adv-img
adv-img