Fri, Apr 26, 2024
Whatsapp

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ

Written by  Shanker Badra -- October 17th 2019 10:19 AM
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ :ਚੰਡੀਗੜ੍ਹ : ਅੱਤਵਾਦੀਆਂ ਨੇ ਪੰਜਾਬ ਦੇ ਦੋ ਸੇਬ ਵਪਾਰੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਮ੍ਰਿਤਕ ਵਿਅਕਤੀਆਂ ਦੀ ਪਛਾਣ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਵਾਸੀ ਅਬੋਹਰ ਵਜੋਂ ਹੋਈ ਹੈ।ਇਸ ਦੌਰਾਨ ਚਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸੰਜੀਵ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_350476" align="aligncenter" width="300"]Jammu and Kashmir Shopian Apple traders From Punjab Shot Dead ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ[/caption] ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ਦਿਨ ਪਹਿਲਾਂ ਅਬੋਹਰ ਤੋਂ ਦੋ ਸੇਬ ਵਪਾਰੀ ਜੰਮੂ ਕਸ਼ਮੀਰ ਵਿਚ ਸੇਬ ਖ਼ਰੀਦਣ ਲਈ ਗਏ ਸਨ। ਅੱਜ ਜਦੋਂ ਸੇਬਾਂ ਨੂੰ ਲੋਡ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ,ਜਿਸ ਨਾਲ ਇਕ ਵਪਾਰੀ ਦੀ ਮੌਤ ਹੋ ਗਈ ,ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। [caption id="attachment_350477" align="aligncenter" width="300"]Jammu and Kashmir Shopian Apple traders From Punjab Shot Dead ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ[/caption] ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ , ਇਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਪੁਲਵਾਮਾ ’ਚ ਛੱਤੀਸਗੜ੍ਹ ਤੋਂ ਆਏ ਇੱਕ ਭੱਠਾ ਮਜ਼ਦੂਰ ਸੇਠੀ ਕੁਮਾਰ ਸਾਗਰ ਦੀ ਵੀ ਅੱਤਵਾਦੀਆਂ ਨੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਹੈ। [caption id="attachment_350478" align="aligncenter" width="300"]Jammu and Kashmir Shopian Apple traders From Punjab Shot Dead ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇਪੰਜਾਬ ਦੇ 2 ਸੇਬ ਵਪਾਰੀਆਂ ਨੂੰ ਮਾਰੀ ਗੋਲੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ ‘ਚ ਲੱਗੀ ਅੱਗ ਇਸ ਦੇ ਇਲਾਵਾ ਸੋਮਵਾਰ ਨੂੰ ਵੀ ਮੇਵਾਤ ਤੋਂ ਆਏ 40 ਸਾਲਾ ਡਰਾਇਵਰ ਸ਼ਰੀਫ਼ ਖ਼ਾਨ ਨੂੰ ਵੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਉਸ ਦੇ ਟਰੱਕ ਨੂੰ ਵੀ ਅੱਗ ਲਾ ਦਿੱਤੀ ਸੀ ,ਜਦੋਂ ਉਹ ਆਪਣੇ ਟਰੱਕ ਵਿੱਚ ਸੇਬਾਂ ਦੀਆਂ ਪੇਟੀਆਂ ਲਦਵਾ ਰਿਹਾ ਸੀ। -PTCNews


Top News view more...

Latest News view more...