ਜੰਮੂ: 4722 ਸ਼ਰਧਾਲੂਆਂ ਦਾ ਜਥਾ ਅਮਰਨਾਥ ਲਈ ਰਵਾਨਾ

By Jashan A - July 06, 2019 1:07 pm

ਜੰਮੂ: 4722 ਸ਼ਰਧਾਲੂਆਂ ਦਾ ਜਥਾ ਅਮਰਨਾਥ ਲਈ ਰਵਾਨਾ,ਜੰਮੂ: ਆਧਾਰ ਕੰਪਲੈਕਸ ਯਾਤਰੀ ਨਿਵਾਸ ਭਗਵਤੀ ਨਗਰ ਜੰਮੂ ਤੋਂ ਸਵੇਰੇ 4722 ਯਾਤਰੀਆਂ ਦਾ ਛੇਵਾਂ ਜਥਾ 185 ਹਲਕੇ ਅਤੇ ਭਾਰੀ ਵਾਹਨਾਂ 'ਚ ਪਹਿਲਗਾਮ ਲਈ ਰਵਾਨਾ ਕੀਤਾ ਗਿਆ। ਇਸ ਜਥੇ 'ਚ 3670 ਪੁਰਸ਼, 809 ਔਰਤਾਂ, 28 ਬੱਚੇ ਅਤੇ 184 ਸਾਧੂ ਸੰਤ ਅਤੇ 31 ਸਾਧਵੀਆਂ ਸ਼ਾਮਿਲ ਹਨ।

ਤੁਹਾਨੂੰ ਦੱਸ ਦੇਈਏ ਕਿ ਸ਼ਰਧਾਲੂਆਂ ਨੂੰ ਸੀ.ਆਰ. ਪੀ ਐੱਫ ਦੀ ਸਖਤ ਸੁਰੱਖਿਆ ਹੇਠ 79 ਬੱਸਾਂ ਅਤੇ 106 ਵਾਹਨਾਂ ਨਾਲ ਰਵਾਨਾ ਕੀਤਾ ਗਿਆ ਹੈ।

ਹੋਰ ਪੜ੍ਹੋ:ਹੁਣ ਮਹਿੰਗੀਆਂ ਗੱਡੀਆਂ 'ਚ ਘੁੰਮਣਗੇ ਪੰਜਾਬ ਦੇ ਮੰਤਰੀ ,ਲੋਕਾਂ ਲਈ ਖ਼ਾਲੀ ਖਜ਼ਾਨਾ

ਜ਼ਿਕਰਯੋਗ ਹੈ ਕਿ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ 6 ਦਿਨਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਕਰੀਬ 50 ਹਜ਼ਾਰ ਦੇ ਪਾਰ ਹੋ ਗਈ ਹੈ, ਜੋਕਿ ਇੱਕ ਵਧੀਆ ਸੰਕੇਤ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ 45 ਦਿਨਾਂ ਦੀ ਯਾਤਰਾ ਵਿੱਚ ਮੁਸਾਫਰਾਂ ਦੀ ਗਿਣਤੀ 3 ਲੱਖ ਦੇ ਪਾਰ ਹੋ ਸਕਦੀ ਹੈ। ਪਿਛਲੇ ਸਾਲ 2.85 ਲੱਖ ਅਮਰਨਾਥ ਸ਼ਰਧਾਲੂਆਂ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਸਨ।

-PTC News

adv-img
adv-img