ਮੁੱਖ ਖਬਰਾਂ

ਹੁਣ ਮਹਿੰਗੀਆਂ ਗੱਡੀਆਂ 'ਚ ਘੁੰਮਣਗੇ ਪੰਜਾਬ ਦੇ ਮੰਤਰੀ ,ਲੋਕਾਂ ਲਈ ਖ਼ਾਲੀ ਖਜ਼ਾਨਾ

By Shanker Badra -- November 03, 2018 9:11 pm -- Updated:Feb 15, 2021

ਹੁਣ ਮਹਿੰਗੀਆਂ ਗੱਡੀਆਂ 'ਚ ਘੁੰਮਣਗੇ ਪੰਜਾਬ ਦੇ ਮੰਤਰੀ ,ਲੋਕਾਂ ਲਈ ਖ਼ਾਲੀ ਖਜ਼ਾਨਾ:ਪੰਜਾਬ 'ਚ ਹੁਣ ਕਾਂਗਰਸ ਦੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਮਿਲਣ ਵਾਲੀਆਂ ਹਨ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਮੰਤਰੀਆਂ ਲਈ ਨਵੀਆਂ ਗੱਡੀਆਂ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ।ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਲੈਂਡ ਕ੍ਰੂਜ਼ਰ' ਗੱਡੀ `ਚ ਸਵਾਰੀ ਕਰਨਗੇ ਜਦਕਿ ਬਾਕੀ ਮੰਤਰੀ 'ਫਾਰਚੂਨਰ' ਦੀ ਸਵਾਰੀ ਕਰਨਗੇ।

ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਗੱਡੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਕਿ ਕਿਸ ਮੰਤਰੀ ਜਾਂ ਅਧਿਕਾਰੀ ਨੂੰ ਕਿਹੜੀ ਗੱਡੀ ਮਿਲੇਗੀ।ਇਸ ਦੇ ਨਾਲ ਹੀ ਆਈਏਐਸ ਅਧਿਕਾਰੀਆਂ, ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ 'ਇਨੋਵਾ' ਗੱਡੀਆਂ ਦਿੱਤੀਆਂ ਜਾਣਗੀਆਂ।
-PTCNews