ਮੁੱਖ ਖਬਰਾਂ

ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਦੌਰੇ 'ਤੇ, ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

By Jashan A -- July 20, 2019 4:07 pm -- Updated:Feb 15, 2021

ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਦੌਰੇ 'ਤੇ, ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ,ਸ਼੍ਰੀਨਗਰ: ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਦੌਰੇ 'ਤੇ ਹਨ। ਜਿਸ ਦੌਰਾਨ ਉਹਨਾਂ ਨੇ 1999 ਕਾਰਗਿਲ ਯੁੱਧ ਦੇ ਸਮਾਰਕ 'ਤੇ ਜਾ ਕੇ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਰਾਜਨਾਥ ਦਾ ਕਾਰਗਿਲ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਫੌਜ 'ਆਪਰੇਸ਼ਨ ਵਿਜੇ' ਦੀ 20ਵੀਂ ਵਰ੍ਹੇਗੰਢ ਮਨਾ ਰਹੀ ਹੈ।

ਹੋਰ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ SSP ਚਰਨਜੀਤ ਸ਼ਰਮਾ ਤੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਨੂੰ ਵੱਡੀ ਰਾਹਤ

ਤੁਹਾਨੂੰ ਦੱਸ ਦੇਈਏ ਕਿ ਰਾਜਨਾਥ ਸਿੰਘ ਨੇ 14 ਜੁਲਾਈ ਨੂੰ ਦਿੱਲੀ 'ਚ ਕਾਰਗਿਲ ਯੁੱਧ ਜਿੱਤ ਦੀ 20ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਵਿਜੇ ਜੋਤੀ ਜਗਾ ਕੇ ਭਾਰਤੀ ਫੌਜ ਨੂੰ ਸਪੁਰਦ ਕੀਤੀ ਸੀ। ਕਾਰਗਿਲ ਵਿਜੇ ਜੋਤੀ ਮਸ਼ਾਲ ਅੱਜ ਹਿਮਾਚਲ ਪ੍ਰਦੇਸ਼ ਦੇ ਮਨਾਲੀ ਪਹੁੰਚ ਗਈ ਹੈ।

ਇਥੇ ਇਹ ਵੀ ਦੱਸ ਦੇਈਏ ਕਿ ਫੌਜ ਦੇ ਯੁੱਧਵੀਰ 'ਵਿਜੇ ਜੋਤੀ' ਲੈ ਕੇ ਉੱਤਰ ਭਾਰਤ ਦੇ 9 ਵੱਡੇ ਸ਼ਹਿਰਾਂ ਤੋਂ ਲੰਘਦੇ ਹੋਏ ਕਾਰਗਿਲ ਵਿਜੇ ਦਿਵਸ (26) ਜੁਲਾਈ ਦੇ ਮੌਕੇ 'ਤੇ ਜੰਮੂ-ਕਸ਼ਮੀਰ ਦੇ ਦਰਾਸ ਪਹੁੰਚਣਗੇ ਅਤੇ ਕਾਰਗਿਲ ਵਾਰ ਮੈਮੋਰੀਅਲ 'ਤੇ ਜਗ ਰਹੀ ਮਸ਼ਾਲ 'ਚ ਉਸ ਨੂੰ ਮਿਲਾਉਣਗੇ।

-PTC News

  • Share