176 ਵਰ੍ਹਿਆਂ ਬਾਅਦ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ

By Shanker Badra - September 21, 2020 4:09 pm

176 ਵਰ੍ਹਿਆਂ ਬਾਅਦ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ:ਅੰਮ੍ਰਿਤਸਰ : ਕਰੀਬ ਪੌਣੇ ਦੋ ਸਦੀਆਂ ਪਹਿਲਾਂ ਰਾਜਾ ਹੀਰਾ ਸਿੰਘ ਡੋਗਰਾ ਵਲੋਂ ਆਪਣੇ ਹੀ ਸਿੱਖ ਭਰਾਵਾਂ 'ਤੇ ਫੌਜਾਂ ਚਾੜ੍ਹ ਕੇ ਆਪਣੇ ਹੀ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪਸ਼ਚਾਤਾਪ ਦਿਵਸ ਮਨਾਇਆ ਜਾ ਰਿਹਾ ਹੈ।

176 ਵਰ੍ਹਿਆਂ ਬਾਅਦ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ

ਮਹਾਰਾਜਾ ਰਣਜੀਤ ਸਿੰਘ ਦੇ 2 ਸਪੁੱਤਰਾਂ ਪ੍ਰਿੰਸ ਕਸ਼ਮੀਰ ਸਿੰਘ , ਪ੍ਰਿੰਸ ਪਿਸ਼ੋਰਾ ਸਿੰਘ ਅਤੇ ਸੰਤ ਬਾਬਾ ਬੀਰ ਸਿੰਘ ਨੋਰੰਗਾਬਾਦ ਸਮੇਤ ਹਜ਼ਾਰਾਂ ਸਿੱਖਾਂ ਦੇ ਕਤਲ ਦੀ ਹਿਰਦੇਵੇਦਕ ਘਟਨਾ ਵਾਪਰੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਪਸ਼ਚਾਤਾਪ ਦਿਵਸ ਮਨਾਉਣ ਦਾ ਆਦੇਸ਼ ਦਿੱਤਾ ਹੈ।

176 ਵਰ੍ਹਿਆਂ ਬਾਅਦ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ

ਇਸ ਸਬੰਧੀ ਸਿੱਖ ਪੰਥ ਵਲੋਂ ਆਉਣ ਵਾਲੀ 10 ਅਕਤੂਬਰ ਨੂੰ 176 ਵਰ੍ਹਿਆਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜ ਸਿੰਘ ਸਾਹਿਬਾਨ ਦੀ ਬੈਠਕ 'ਚ ਫੈਸਲਾ  ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਵਿਖੇ 10 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

176 ਵਰ੍ਹਿਆਂ ਬਾਅਦ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ

ਇਸ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਪਸ਼ਚਾਤਾਪ ਦਿਵਸ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ, ਤਖਤ ਸਾਹਿਬਾਨਾਂ, ਟਕਸਾਲਾਂ, ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ ਨੂੰ ਸੱਦੇ ਪੱਤਰ ਭੇਜੇ।
-PTCNews

adv-img
adv-img