JEE Main 2021 ਪ੍ਰੀਖਿਆ ਦੀ ਤਾਰੀਖ ਜਾਰੀ, ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਐਲਾਨ

By Baljit Singh - July 06, 2021 9:07 pm

ਨਵੀਂ ਦਿੱਲੀ: ਜੇਈਈ ਪ੍ਰੀਖਿਆ ਦੇ ਤੀਸਰੇ ਤੇ ਚੌਥੇ ਸੈਸ਼ਨ ਦੀਆਂ ਤਰੀਖਾਂ ਨੂੰ ਲੈ ਕੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਲਾਨ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੱਸਿਆ ਕਿ ਤੀਸਰੇ ਸੈਸ਼ਨ ਦੀ ਪ੍ਰੀਖਿਆ ਜੁਲਾਈ ਮਹੀਨੇ 'ਚ 20 ਤੋਂ 25 ਤਰੀਕ ਤਕ ਹੋਵੇਗੀ।

ਪੜੋ ਹੋਰ ਖਬਰਾਂ: ਅਕਾਲੀ ਦਲ ਵੱਲੋਂ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ

ਉਥੇ ਹੀ ਚੌਥੇ ਸੈਸ਼ਨ ਦੀ ਪ੍ਰੀਖਿਆ ਜੁਲਾਈ ਮਹੀਨੇ 'ਚ 27 ਜੁਲਾਈ ਤੋਂ 2 ਅਗਸਤ ਤਕ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਐਲਾਨ ਕਰਨ ਦੀ ਜਾਣਕਾਰੀ ਟਵੀਟ ਕਰ ਦਿੱਤੀ ਸੀ। ਦੱਸ ਦਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜੇਈਈ ਮੇਨ 2021 ਪ੍ਰੀਖਿਆ ਤੇ NEET 2021 ਮੈਡੀਕਲ ਐਂਟਰੈਂਸ ਐਗਜ਼ਾਮ ਦੇ ਪੈਂਡਿੰਗ ਸੈਸ਼ਨ ਕਰਵਾਉਣ ਦੀ ਯੋਜਨਾ ਫਾਈਨਲ ਪ੍ਰਪੋਜ਼ਲ ਅੱਜ ਸਿੱਖਿਆ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤੇ ਗਏ।

ਪੜੋ ਹੋਰ ਖਬਰਾਂ: ਕੋਵਿਨ ਤੋਂ ਇਲਾਵਾ ਇਨ੍ਹਾਂ ਐਪਸ ਤੋਂ ਕੋਰੋਨਾ ਵੈਕਸੀਨ ਸਲਾਟ ਕਰਾ ਸਕਦੇ ਹੋ ਬੁੱਕ

JEE ਮੇਨ 2021 ਪ੍ਰੀਖਿਆ ਤਰੀਕਾਂ ਦੀ ਡਿਟੇਲ ਜਲਦ ਹੀ ਐੱਨਟੀਏ ਵੱਲੋਂ ਨੋਟੀਫਾਈਡ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਜੇਈਈ 2021 ਦੇ ਫਰਵਰੀ ਤੇ ਮਾਰਚ 'ਚ ਪ੍ਰੀਖਿਆ ਕਰਵਾਈ ਗਈ ਸੀ ਪਰ ਅਪ੍ਰੈਲ ਤੇ ਮਈ ਦੀਆਂ ਪ੍ਰੀਖਿਆਵਾਂ ਕੋਵਿਡ-19 ਕਾਰਨ ਰੋਕ ਦਿੱਤੀਆਂ ਸਨ।

ਪੜੋ ਹੋਰ ਖਬਰਾਂ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜੇਲ ਦੇ ਬੰਦੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ

PTC News

adv-img
adv-img