Sat, Apr 27, 2024
Whatsapp

ਬਾਹਰੀ ਦੇਸ਼ਾਂ 'ਚ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਹਨ ਇੰਨੇ ਪੈਸੇ

Written by  Jagroop Kaur -- October 23rd 2020 09:22 PM -- Updated: October 23rd 2020 09:30 PM

ਸੰਯੁਕਤ ਰਾਜ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕਰੇਟਿਕ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਉਹ ਘੱਟੋ ਘੱਟ ਤਨਖਾਹ 15 ਡਾਲਰ (ਲਗਭਗ 1,103 ਰੁਪਏ) ਪ੍ਰਤੀ ਘੰਟਾ ਵਧਾਉਣਗੇ ਅਤੇ ਇਸ ਤੋਂ ਇਨਕਾਰ ਕੀਤਾ ਕਿ ਇਸ ਨਾਲ ਛੋਟੇ ਕਾਰੋਬਾਰਾਂ ਨੂੰ ਠੇਸ ਪਹੁੰਚੇਗੀ। ਅਮਰੀਕਾ ਵਿੱਚ ਮੌਜੂਦਾ ਘੱਟੋ ਘੱਟ ਉਜਰਤ ਇੱਕ ਘੰਟਾ 25.25. ਜੋ ਕਿ ਲਗਭਗ 533 ਰੁਪਏ ਪ੍ਰਤੀ ਘੰਟਾ ਹੈ|Blow for Indian doctors with American dream! US hikes minimum pay by 40% for H1-B health professionalsਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਥੇ ਮਨਰੇਗਾ ਕਾਮੇ 202 ਰੁਪਏ ਦਿਹਾੜੀ ਲੈਂਦੇ ਹਨ। ਜੇ ਤੁਸੀਂ ਇਸ ਨੂੰ 8 ਘੰਟਿਆਂ ਦੇ ਕੰਮ ਦੁਆਰਾ ਵੰਡਦੇ ਹੋ, ਤਾਂ ਇਹ ਸਿਰਫ 25.25 ਰੁਪਏ ਪ੍ਰਤੀ ਘੰਟਾ ਹੈ, ਜੋ ਕਿ ਗਲੋਬਲ ਸਟੈਂਡਰਡ ਦੇ ਮੁਕਾਬਲੇ ਬਹੁਤ ਘੱਟ ਹੈ| ਮਨਰੇਗਾ ਮਜ਼ਦੂਰੀ ਵਿਚ ਵਾਧੇ ਦੀ ਗੱਲ ਕਰਦਿਆਂ, ਸਾਲ 2017-18 ਅਤੇ 2018-19 ਦੇ ਵਿਚਾਲੇ ਦੇਸ਼ ਦੇ ਕੁਲ ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਇਕ ਰੁਪਿਆ ਵੀ ਨਹੀਂ ਵਧਾਇਆ ਗਿਆ। ਇਸ ਤਰ੍ਹਾਂ ਸਾਲ 2018-19 ਅਤੇ 2019-20 ਵਿਚਕਾਰ 6 ਸੂਬਿਆਂ ਅਤੇ ਕੇਂਦਰ ਸ਼ਾਸਿਸ ਪ੍ਰਦੇਸ਼ਾਂ 'ਚ ਮਜ਼ਦੂਰੀ 'ਚ ਵਾਧਾ ਨਹੀਂ ਕੀਤਾ ਗਿਆ। ਇਨ੍ਹਾਂ ਸੂਬਿਆਂ ’ਚ ਪੱਛਮੀ ਬੰਗਾਲ ਅਤੇ ਕਰਨਾਟਕ ਸੂਬੇ ਵੀ ਸ਼ਾਮਲ ਰਹੇ।US Hikes H1b | Blow to Indian doctors in America! Trump's new rule hikes minimum pay for H-1B medical professionals by 40% | Business Newsਸਵਿਟਜ਼ਰਲੈਂਡ ਹੋਵੇਗਾ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਦੇਸ਼ ਦੱਸ ਦਈਏ ਕਿ ਸਵਿਟਜ਼ਰਲੈਂਡ ਦੇ ਜੇਨੇਵਾ ’ਚ ਘੱਟੋ-ਘੱਟ ਤਨਖਾਹ 23 ਸਵਿਸ ਫ੍ਰੈਂਕ ਪ੍ਰਤੀ ਘੰਟਾ (1,839 ਰੁਪਏ ਦੇ ਕਰੀਬ) ਕੀਤੇ ਜਾਣ ਦੀ ਤਿਆਰੀ ਪੂਰੀ ਹੋ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜੇਨੇਵਾ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਘੱਟੋ-ਘੱਟ ਮਜ਼ਦੂਰੀ ਮਿਲੇਗੀ। ਸਵਿਸ ਸਰਕਾਰ ਮੁਤਾਬਕ ਇਸ ਫੈਸਲੇ ਨੂੰ ਲੈ ਕੇ ਵੋਟਿੰਗ ਕਰਵਾਈ ਗਈ ਸੀ ਅਤੇ 58 ਫੀਸਦੀ ਵੋਟਰਾਂ ਨੇ ਇਸ ਦਾ ਸਮਰਥਨ ਕੀਤਾ ਹੈ। ਜੇਨੇਵਾ ’ਚ ਘੰਟੇ ਦੀ ਘੱਟੋ-ਘੱਟ ਮਜ਼ਦੂਰੀ ਲਗਭਗ 25 ਡਾਲਰ ਹੈ।Indian rupee vs US dollar: INR may go down up to 73 on escalating US-Iran standoff | Zee Business ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ 'ਚ ਵੱਡਾ ਫਰਕ:ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਦੋਂ ਤੁਸੀਂ ਘੱਟੋ ਘੱਟ ਤਨਖਾਹ ਵਧਾਉਂਦੇ ਹੋ, ਤਾਂ ਕੁਝ ਕਾਰੋਬਾਰ ਬੰਦ ਹੋ ਜਾਂਦੇ ਹਨ,” ਬਿਦੇਨ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦੀ ਬਹਿਸ ਦੌਰਾਨ ਕਿਹਾ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਘੱਟੋ ਘੱਟ ਤਨਖਾਹ ਤੈਅ ਕਰਨ ਦੀ ਜ਼ਿੰਮੇਵਾਰੀ ਰਾਜਾਂ ਨੂੰ ਛੱਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰੀ ਵਧਾਉਣ ਦਾ ਦਬਾਅ ਬਣਾ ਕੇ ਤੁਸੀਂ ਛੋਟੇ ਕਾਰੋਬਾਰੀਆਂ ਦੀ ਕਿਵੇਂ ਮਦਦ ਕਰ ਰਹੇ ਹੋ। ਟਰੰਪ ਦਾ ਇਲਜ਼ਾਮ ਹੈ ਕਿ ਬਹੁਤ ਸਾਰੇ ਛੋਟੇ ਕਾਰੋਬਾਰ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਛੁੱਟੀ ਦੇ ਦੇਣਗੇ ਜੇ ਉਹ ਅਜਿਹਾ ਕਰਦੇ ਹਨ|


Top News view more...

Latest News view more...