Fri, Apr 26, 2024
Whatsapp

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਹੀਂ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ!!

Written by  Joshi -- February 16th 2018 01:27 PM -- Updated: February 16th 2018 01:58 PM
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਹੀਂ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ!!

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਹੀਂ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ!!

Justin Trudeau India Visit: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਹੀਂ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ!! ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹੋਣ ਵਾਲਾ ਭਾਰਤ ਦੌਰਾ ਵਿਵਾਦਾਂ 'ਚ ਘਿਰਿਆ ਹੋਇਆ ਅਤੇ ਇਹ ਸਿਲਸਿਲਾ ਅਜੇ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਸੂਤਰਾਂ ਮੁਤਾਬਕ, ਪੰਜਾਬ ਦੇ ਮੁੱਖ ਮੰਤਰੀ ਨੇ ਚਾਹੇ ਟਰੂਡੋ ਨੂੰ ਮਿਲਣ ਲਈ ਹਾਮੀ ਭਰ ਦਿੱਤੀ ਹੋਵੇ ਪਰ ਹੁਣ ਟਰੂਡੋ ਨੇ ਨਾਂਹ ਕਰ ਦਿੱਤੀ ਹੈ।ਹਾਂਲਾਕਿ, ਇਸ ਖਬਰ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਹੈ। Justin Trudeau India Visit: : ਹਾਂਲਾਕਿ, ਭਾਰਤੀ ਮੀਡੀਆ ਮੁਤਾਬਕ, ਟਰੂਡੋ ਦੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਉਹਨਾਂ ਦੇ ਨਾਲ ਜਾਣਗੇ, ਪਰ ਕੈਨੇਡਾ ਤੋਂ ਆ ਰਹੀਆਂ ਖਬਰਾਂ ਮੁਤਾਬਕ, ਦੋਹਾਂ ਦੀ ਮੁਲਾਕਾਤ ਹੋਣੀ ਮੁਸ਼ਕਿਲ ਹੈ।  ਇਕ ਕੈਨੇਡੀਅਨ ਅਧਿਕਾਰੀ ਨੇ ਕਿਹਾ,''ਫਿਲਹਾਲ ਅਸੀਂ ਅਜੇ ਤਕ ਕੈਪਟਨ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਦੀ ਯੋਜਨਾ ਨਹੀਂ ਬਣਾਈ।'' ਦੱਸ ਦੇਈਏ ਕਿ ਖਾਲਿਸਤਾਨ ਦੇ ਮੁੱਦੇ 'ਤੇ ਕੈਨੇਡਾ ਅਧਿਕਾਰੀਆਂ ਅਤੇ ਕੈਪਟਨ ਦੀ ਅਣਬਣ ਕਾਫੀ ਦੇਰ ਤੋਂ ਚੱਲਦੀ ਰਹੀ ਹੈ ਅਤੇ ਪਿਛਲੇ ਸਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਪੰਜਾਬ ਫੇਰੀ ਦੌਰਾਨ ਵੀ ਜਦ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਾਕਰ ਕੀਤਾ ਸੀ। ਕੈਪਟਨ ਨੇ ਕਿਹਾ ਸੀ ਕਿ ਸੱਜਣ ਖਾਲਿਸਤਾਨ ਦੇ ਸਮਰਥਕ ਹਨ। —PTC News


Top News view more...

Latest News view more...