ਰੰਗ ਬਿਰੰਗੀਆਂ ਰਵਾਇਤੀ ਪੋਸ਼ਾਕਾਂ ‘ਚ ਪਰਿਵਾਰ ਸਮੇਤ ਗੁਜਰਾਤ ਪੁੱਜੇ ਟਰੂਡੋ, ਪਤਨੀ ਨੇ ਕੱਤਿਆ ਚਰਖਾ (ਵੀਡੀਓ)

Justin Trudeau reaches Gujrat with family, visits sabarmati ashram
Justin Trudeau reaches Gujrat with family, visits sabarmati ashram

Justin Trudeau reaches Gujrat with family, visits sabarmati ashram: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸੋਮਵਾਰ ਨੂੰ ਗੁਜਰਾਤ ਪੁੱਜੇ। ਗੁਜਰਾਤ ਪਹੁੰਚਣ ‘ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਆ ਸੀ। ਉਹਨਾਂ ਨੇ ਆਪਣੀ ਪਤਨੀ ਸੋਫੀ ਅਤੇ ਬੱਚਿਆਂ ਜ਼ੈਵੀਅਰ, ਹੈਦ੍ਰੀਨ ਅਤੇ ਐਲਾ-ਗ੍ਰੇ ਦੇ ਨਾਲ ਗਾਂਧੀਨਗਰ ਵਿੱਚ ਅਕਸ਼ਰਧਾਮ ਮੰਦਰ ਵਿਖੇ ਮੱਥਾ ਟੇਕਿਆ।


ਸਾਰੇ ਪਰਿਵਾਰ ਨੇ ਪੀਲੇ ਅਤੇ ਸੰਤਰੀ ਰੰਗ ਦੀਆਂ ਖੂਬਸੂਰਤ ਰਵਾਇਤੀ ਪੋਸ਼ਾਕਾਂ ਪਹਿਨੀਆਂ ਸਨ। ਟਰੂਡੋ ਦੀ ਪਤਨੀ ਸੋਫੀ ਸੂਟ ਅਤੇ ਬਿੰਦੀ ‘ਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ।


ਇਸ ਮੌਕੇ ਟਰੂਡੋ ਦੇ ਬੱਚਿਆਂ ਨੇ ਵੀ ਕੁੜਤਾ ਪਜਾਮਾ ਅਤੇ ਉਨ੍ਹਾਂ ਦੀ ਧੀ ਵੀ ਪਜਾਮੀ ਸੂਟ ‘ਚ ਨਜ਼ਰ ਆਈ।
Justin Trudeau reaches Gujrat with family, visits sabarmati ashram Justin Trudeau reaches Gujrat with family, visits sabarmati ashram
ਇਸ ਤੋਂ ਬਾਅਦ ਟਰੂਡੋ ਪਰਿਵਾਰ ਸਾਬਰਮਤੀ ਆਸ਼ਰਮ ਪਹੁੰਚ ਕੇ ਪਤਨੀ ਸੋਫੀ ਚਰਖਾ ਵੀ ਕੱਤਿਆ।

—PTC News