Sat, Apr 27, 2024
Whatsapp

ਪੁੱਤ ਦੀ ਖ਼ਾਹਿਸ਼ 'ਚ ਕਲਯੁੱਗੀ ਪਿਤਾ ਨੇ 4 ਮਹੀਨੇ ਦੀ ਧੀ ਦਾ ਕੀਤਾ ਕਤਲ

Written by  Ravinder Singh -- October 26th 2022 06:46 PM
ਪੁੱਤ ਦੀ ਖ਼ਾਹਿਸ਼ 'ਚ ਕਲਯੁੱਗੀ ਪਿਤਾ ਨੇ 4 ਮਹੀਨੇ ਦੀ ਧੀ ਦਾ ਕੀਤਾ ਕਤਲ

ਪੁੱਤ ਦੀ ਖ਼ਾਹਿਸ਼ 'ਚ ਕਲਯੁੱਗੀ ਪਿਤਾ ਨੇ 4 ਮਹੀਨੇ ਦੀ ਧੀ ਦਾ ਕੀਤਾ ਕਤਲ

ਜਲੰਧਰ : ਲੁਧਿਆਣਾ ਦੇ ਪਿੰਡ ਬੋਹੜਾ ਵਿਚ ਰਹਿਣ ਵਾਲੇ ਪਿਓ ਨੇ ਪੁੱਤਰ ਦੀ ਖਾਹਿਸ਼ ਵਿਚ 4 ਮਹੀਨੇ ਦੀ ਧੀ ਦਾ ਗਲ਼ਾ ਘੁੱਟ ਕੇ ਮਾਰ ਦਿੱਤਾ। ਜਲੰਧਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਫੋਲੜੀਵਾਲ 'ਚ ਪਿਤਾ ਨੇ 6 ਮਹੀਨੇ ਦੀ ਬੱਚੀ ਦਾ ਕਤਲ ਕਰਕੇ ਜ਼ਮੀਨ 'ਚ ਦੱਬ ਦਿੱਤਾ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਫੋਲੜੀਵਾਲ ਵਿੱਚ ਇਕ ਪਾਣੀ ਵਾਲੀ ਟੈਂਕੀ ਨੇੜਿਓਂ ਬਰਾਮਦ ਕੀਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਅਰਜੁਨ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ। ਉਹ ਮੇਰੇ ਤੋਂ ਪੁੱਤਰ ਚਾਹੁੰਦਾ ਸੀ ਪਰ ਧੀ ਹੋਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ। ਪੁੱਤ ਦੀ ਖ਼ਾਹਿਸ਼ 'ਚ ਕਲਯੁੱਗੀ ਪਿਤਾ ਨੇ 4 ਮਹੀਨੇ ਦੀ ਧੀ ਦਾ ਕੀਤਾ ਕਤਲਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਬੋਹੜਾ ਵਾਸੀ ਅਰਜੁਨ ਦੇ ਰੂਪ 'ਚ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਅਜੇ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੋਲੜੀਵਾਲ ਪਿੰਡ ਵਿਚੋਂ ਇਕ ਚਾਰ ਮਹੀਨੇ ਦੀ ਬੱਚੀ ਮ੍ਰਿਤਕ ਹਾਲਤ ਵਿਚ ਬਰਾਮਦ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਸੀ। ਘੋਖ ਵਿਚ ਇਹ ਪਤਾ ਲੱਗਾ ਕਿ ਬੱਚੀ ਦਾ ਨਾਂ ਵਰਸ਼ਾ ਹੈ ਅਤੇ ਉਹ ਲੁਧਿਆਣਾ ਦੇ ਪਿੰਡ ਬੋਹੜਾ ਵਿਚ ਰਹਿਣ ਵਾਲੀ ਬਿਜਲੀ ਨਾਮ ਦੀ ਔਰਤ ਦੀ ਧੀ ਹੈ। ਇਹ ਵੀ ਪੜ੍ਹੋ : Chhath puja-2022 : ਸੂਰਜ ਦੀ ਉਪਾਸਨਾ ਦੇ ਤਿਉਹਾਰ ਸਬੰਧੀ ਚੰਡੀਗੜ੍ਹ 'ਚ ਖਾਸ ਪ੍ਰਬੰਧ ਬਿਜਲੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦਾ ਪਤੀ ਅਰਜੁਨ ਦਿਹਾੜੀਦਾਰ ਹੈ ਤੇ ਪੁੱਤ ਦੀ ਖਾਹਿਸ਼ ਰੱਖਦਾ ਸੀ। ਧੀ ਹੋਣ ਉਤੇ ਉਹ ਉਸ ਨੂੰ ਕੁੱਟਣ ਲੱਗਾ। ਉਸ ਨੂੰ ਉਸ ਦੀ ਚਾਰ ਮਹੀਨੇ ਦੀ ਧੀ ਸਮੇਤ ਘਰੋਂ ਕੱਢ ਦਿੱਤਾ ਪਰ ਲੋਕਾਂ ਨੇ ਸਮਝਾ-ਬੁਝਾ ਕੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਅਰਜੁਨ ਨੇ ਉਸ ਦੀ ਧੀ ਨੂੰ ਘਰੋਂ ਲਿਜਾ ਕੇ ਜਲੰਧਰ ਦੇ ਫੋਲੜੀਵਾਲ ਪਿੰਡ ਲਿਜਾ ਕੇ ਗਲ਼ਾ ਘੁੱਟ ਕੇ ਮਾਰ ਦਿੱਤਾ। ਪੁਲਿਸ ਨੇ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ। -PTC News  


Top News view more...

Latest News view more...