ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੰਵਲਪ੍ਰੀਤ ਕੌਰ ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ

By Shanker Badra - September 25, 2021 6:09 pm

ਲੁਧਿਆਣਾ : ਟੋਕੀਓ ਓਲੰਪਿਕਸ 2020 (Tokyo Olympics) ਵਿੱਚ 65 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਪ੍ਰੀਤ ਕੌਰ ਨੂੰ ਹਰਜਿੰਦਰ ਸਿੰਘ ਕੁਕਰੇਜਾ ਅਤੇ ਸਤਿੰਦਰ ਸਿੰਘ ਕੁਕਰੇਜਾ ਦੀ ਅਗਵਾਈ ਹੇਠ ਬੈਲਫਰਾਂਸ ਵਿਖੇ ਵਿਸ਼ੇਸ਼ ਤੌਰ 'ਤੇ 65 ਕਿੱਲੋ ਦੇ ਕੇਕ ਨਾਲ ਸਨਮਾਨਤ ਕੀਤਾ ਗਿਆ ਹੈ।

ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੰਵਲਪ੍ਰੀਤ ਕੌਰ ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ

ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰੋਬਾਰੀ ਅਤੇ ਮਸ਼ਹੂਰ ਸਮਾਜ ਸੇਵੀ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ ਕਿ ਕਮਲਪ੍ਰੀਤ ਕੌਰ ਨੇ ਇਹ ਅੰਕੜਾ ਪਾਰ ਕਰਕੇ ਜਿੱਥੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ,ਉੱਥੇ ਨਾਲ ਹੀ ਸਿੱਖ ਕੌਮ ਦਾ ਮਾਣ ਵੀ ਵਧਾਇਆ ਹੈ। ਇਸ ਪ੍ਰਾਪਤੀ ਸਦਕਾ ਸਾਡੀ ਪੰਜਾਬੀ ਭੈਣ ਕਮਲਪ੍ਰੀਤ ਕੌਰ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੰਵਲਪ੍ਰੀਤ ਕੌਰ ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਨੂੰ ਕਮਲਪ੍ਰੀਤ ਕੌਰ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ। ਕੁਕਰੇਜਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆ ਨਾਲੋਂ ਘੱਟ ਨਹੀਂ ,ਬੱਸ ਲੋੜ ਹੈ ਉਨ੍ਹਾਂ ਨੂੰ ਇੱਕ ਮੌਕਾ ਅਤੇ ਪਲੇਟਫਾਰਮ ਦੇਣ ਦੀ।

ਓਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੰਵਲਪ੍ਰੀਤ ਕੌਰ ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ

ਆਪਣੇ ਸਨਮਾਨ ਪਿੱਛੋਂ ਬੈੱਲਫ੍ਰਾਂਸ ਵਿਖੇ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਮੈਨੂੰ ਮਾਣ ਹੈ ਕਿ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65 ਮੀਟਰ ਦਾ ਅੰਕੜਾ ਪਾਰ ਕਰ ਕੇ ਮੈਨੂੰ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚ ਕੇ ਭਾਰਤ ਦੇ ਨਾਲ ਨਾਲ ਵਿਸ਼ੇਸ਼ ਤੌਰ 'ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਿਆ। ਪਟਿਆਲਾ ਵਿੱਚ 24 ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65.06 ਮੀਟਰ ਦੇ ਰਾਸ਼ਟਰੀ ਰਿਕਾਰਡ ਤੋੜਨ ਨਾਲ ਮੈਨੂੰ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ ਗਿਆ।
-PTCNews

adv-img
adv-img