Sat, Jul 12, 2025
Whatsapp

ਮੁੰਬਈ ਪੁਲਿਸ ਸਾਹਮਣੇ ਪੇਸ਼ ਹੋਈ ਕੰਗਨਾ, ਕਿਸਾਨਾਂ ਨਾਲ ਪੰਗਾ ਲੈਣਾ ਪਿਆ ਭਾਰੀ !

Reported by:  PTC News Desk  Edited by:  Riya Bawa -- December 23rd 2021 03:31 PM
ਮੁੰਬਈ ਪੁਲਿਸ ਸਾਹਮਣੇ ਪੇਸ਼ ਹੋਈ ਕੰਗਨਾ, ਕਿਸਾਨਾਂ ਨਾਲ ਪੰਗਾ ਲੈਣਾ ਪਿਆ ਭਾਰੀ  !

ਮੁੰਬਈ ਪੁਲਿਸ ਸਾਹਮਣੇ ਪੇਸ਼ ਹੋਈ ਕੰਗਨਾ, ਕਿਸਾਨਾਂ ਨਾਲ ਪੰਗਾ ਲੈਣਾ ਪਿਆ ਭਾਰੀ !

ਨਵੀਂ ਦਿੱਲੀ: ਕਿਸਾਨ ਵਿਰੋਧੀ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੰਬਈ ਦੀ ਖਾਰ ਪੁਲਿਸ ਸਾਹਮਣੇ ਪੇਸ਼ ਹੋਈ। ਜਿਥੇ ਪੁਲਿਸ ਨੇ ਕੰਗਨਾ ਤੋਂ ਸਿੱਖ ਵਿਰੋਧੀ ਪੋਸਟ ਮਾਮਲੇ 'ਚ ਪੁੱਛਗਿੱਛ ਕੀਤੀ। ਹਾਲਾਂਕਿ ਮੁੰਬਈ ਪੁਲਿਸ ਨੇ ਕੰਗਨਾ ਨੂੰ 22 ਦਸੰਬਰ ਨੂੰ ਹਾਜ਼ਰ ਹੋਣ ਲਈ ਕਿਹਾ ਸੀ ਪਰ ਕੰਗਨਾ ਨਹੀਂ ਆਈ। ਜਿਸ ਤੋਂ ਬਾਅਦ ਅੱਜ ਕੰਗਨਾ ਨੇ ਮੁੰਬਈ ਦੇ ਖਾਰ ਪੁਲਿਸ ਥਾਣੇ ਦਾ ਰੁਖ ਕੀਤਾ। [caption id="attachment_557909" align="aligncenter" width="700"]Kangana Ranaut appears before Mumbai police Kangana Ranaut[/caption] ਜਾਣੋ ਪੂਰਾ ਮਾਮਲਾ- ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਪੋਸਟ ਪਾ ਕੇ ਕਿਸਾਨੀ ਅੰਦੋਲਨ ਨੂੰ ਇੱਕ ਵੱਖਵਾਦੀ ਸਮੂਹ ਨਾਲ ਜੋੜਿਆ ਸੀ। ਜਿਸ ਦੇ ਸਬੰਧ 'ਚ ਉਸ ਖਿਲਾਫ ਐੱਫ. ਆਈ. ਆਰ. ਦਰਜ ਹੋਈ। ਜਿਸ ਨੂੰ ਲੈ ਕੇ ਉਸ ਨੇ ਮੁੰਬਈ ਪੁਲਿਸ ਸਾਹਮਣੇ ਪੇਸ਼ ਹੋਣਾ ਸੀ। ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਉਸ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ਉਦੋਂ ਕੰਗਨਾ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ 22 ਦਸੰਬਰ ਨੂੰ ਖਾਰ ਪੁਲਿਸ ਸਾਹਮਣੇ ਪੇਸ਼ ਹੋਵੇਗੀ। ਬੁੱਧਵਾਰ ਨੂੰ ਉਸ ਦੇ ਵਕੀਲ ਨੇ ਪੇਸ਼ ਹੋਣ ਲਈ ਦੂਜੀ ਤਰੀਕ ਲਈ ਬੇਨਤੀ ਕੀਤੀ। ਦੱਸਣਯੋਗ ਹੈ ਕਿ ਕੰਗਨਾ ਰਣੌਤ ਦੇ ਇੱਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਦੁਆਰਾ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕੰਗਨਾ ਰਣੌਤ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ 'ਕਿਸਾਨਾਂ ਦੇ ਅੰਦੋਲਨ' ਨੂੰ 'ਖਾਲਿਸਤਾਨੀ ਅੰਦੋਲਨ' ਦੱਸਿਆ ਸੀ। ਜਿਸ ਦੌਰਾਨ ਮਾਮਲਾ ਗਰਮਾ ਗਿਆ ਤੇ ਸਿੱਖ ਜਥੇਬੰਦੀਆਂ ਨੇ ਕੰਗਨਾ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। -PTC NEWS


Top News view more...

Latest News view more...

PTC NETWORK
PTC NETWORK