Fri, Apr 26, 2024
Whatsapp

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ

Written by  Kaveri Joshi -- July 22nd 2020 05:41 PM -- Updated: July 22nd 2020 06:28 PM
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ

ਮੁੰਬਈ -ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ: ਸੁਸ਼ਾਂਤ ਖੁਦਕੁਸ਼ੀ ਮਾਮਲਾ ਅਜੇ ਗੁੰਝਲਦਾਰ ਲੜੀ 'ਚ ਬੰਨ੍ਹਿਆ ਹੋਇਆ ਹੈ, ਜਿਸਦੇ ਚਲਦੇ ਇਸ ਮਾਮਲੇ 'ਚ ਪੁਲਿਸ ਲਗਾਤਾਰ ਫ਼ਿਲਮੀ ਜਗਤ ਦੇ ਲੋਕਾਂ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀਆਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਦੱਸ ਦੇਈਏ ਕਿ ਇਸ ਕੇਸ ਤਹਿਤ ਹੁਣ ਮੁੰਬਈ ਪੁਲਿਸ ਵੱਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਖ਼ਬਰਾਂ ਮੁਤਾਬਕ ਕੰਗਨਾ ਰਨੌਤ ਜਦੋਂ ਆਪਣੇ ਘਰ ਤੋਂ ਪਰਤੇਗੀ ਤਾਂ ਪੁਲਿਸ ਵੱਲੋਂ ਉਸ ਤੋਂ ਸਵਾਲ ਪੁੱਛੇ ਜਾ ਸਕਦੇ ਹਨ । ਦੱਸ ਦੇਈਏ ਕਿ ਕੰਗਨਾ ਰਨੌਤ ਨੂੰ ਪਿਛਲੇ ਮਹੀਨੇ ਮੁੰਬਈ ਪੁਲਿਸ ਜਾਂਚ ਟੀਮ ਵੱਲੋਂ ਨੋਟਿਸ ਭੇਜਿਆ ਗਿਆ ਸੀ ,ਜਿਸਨੂੰ ਅਦਾਕਾਰਾ ਦੀ ਗ਼ੈਰਮੌਜੂਦਗੀ 'ਚ ਉਨ੍ਹਾਂ ਦੇ ਸਟਾਫ਼ ਮੈਂਬਰ ਨੂੰ ਸੌਂਪ ਦਿੱਤਾ ਸੀ, ਕਿਉਂਕਿ ਕੰਗਨਾ ਰਨੌਤ ਅੱਜਕੱਲ੍ਹ ਮੁੰਬਈ ਵਿਖੇ ਨਹੀਂ ਬਲਕਿ ਹਿਮਾਚਲ ਪ੍ਰਦੇਸ਼ ਸਥਿੱਤ ਆਪਣੇ ਘਰ ਵਿਖੇ ਰਹਿ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ ਕੰਗਨਾ ਕੋਲੋਂ ਸੁਸ਼ਾਂਤ ਖੁਦਕੁਸ਼ੀ ਕੇਸ ਨਾਲ ਜੁੜੀ ਜਾਣਕਾਰੀ ਬਾਰੇ ਪੁੱਛਿਆ ਜਾ ਸਕਦਾ ਹੈ। ਪੁਲਿਸ ਪੁੱਛ ਸਕਦੀ ਹੈ ਕਿ ਕੀ ਉਨ੍ਹਾਂ ਕੋਲ ਕੋਈ ਐਸੀ ਜਾਣਕਾਰੀ ਹੈ ਜਿਸ ਤੋਂ ਇਹ ਪਤਾ ਲੱਗ ਸਕਦਾ ਹੋਵੇ ਕਿ ਸੁਸ਼ਾਂਤ ਨੇ ਆਤਮ-ਹੱਤਿਆ ਕਿਉਂ ਕੀਤੀ? ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਿਆਨਾਂ ਤੋਂ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ ਅਤੇ ਉਹਨਾਂ ਲੋਕਾਂ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ , ਜੋ ਸੁਸ਼ਾਂਤ ਦੇ ਅਕਸ ਅਤੇ ਭਵਿੱਖ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ।

 
View this post on Instagram
 

It is important to give talent their due. And if celebrities are struggling with personal and mental health issues, the media should try and emphasize with them, rather than making it difficult for them!

A post shared by Kangana Ranaut (@team_kangana_ranaut) on


ਦੱਸ ਦੇਈਏ ਕਿ ਸੁਸ਼ਾਂਤ ਦੀ ਮੌਤ ਉਪਰੰਤ ਅਦਾਕਾਰਾ ਨੇ ਖੁੱਲ੍ਹ ਕੇ ਭਾਈ-ਭਤੀਜਾਵਾਦ ਬਾਰੇ ਖ਼ੁਲਾਸੇ ਕੀਤੇ ਸਨ। ਕੰਗਣਾ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਜ਼ਰੀਏ ਕਿਹਾ ਗਿਆ ਸੀ ਕਿ ਸੁਸ਼ਾਂਤ ਦੇ ਮਨੋਬਲ ਨੂੰ ਤੋੜਿਆ ਗਿਆ ਸੀ। ਕੰਗਨਾ ਨੇ ਨੈਪੋਟਿਜ਼ਮ ਬਾਰੇ ਆਪਣੀ ਭੜਾਸ ਕੱਢਦਿਆਂ ਕਈ ਫ਼ਿਲਮੀ ਹਸਤੀਆਂ ਬਾਰੇ ਇਸ਼ਾਰਾ ਕਰਦਿਆਂ ਕਿਹਾ ਸੀ, ਕਿ ਫ਼ਿਲਮੀ ਦੁਨੀਆਂ 'ਚ ਨਵੇਂ ਕਲਾਕਾਰਾਂ ਨਾਲ ਕੀ ਸਲੂਕ ਕੀਤਾ ਜਾਂਦਾ ਹੈ।ਗੌਰਤਲਬ ਹੈ ਕਿ ਇਸ ਮਾਮਲੇ ਤੋਂ ਪਹਿਲਾਂ ਵੀ ਕੰਗਨਾ ਨੇ ਗੁੱਟਬਾਜ਼ੀ ਅਤੇ ਮੂਵੀ ਮਾਫ਼ੀਆ ਪ੍ਰਤੀ ਵੀ ਬੇਬਾਕੀ ਨਾਲ ਬੋਲਿਆ ਹੈ।
ਦੱਸ ਦੇਈਏ ਕਿ ਐਕਟਰ ਰਾਜਪੂਤ ਸਿੰਘ ਨੇ ਜੂਨ ਮਹੀਨੇ ਦੀ 14 ਤਰੀਕ ਨੂੰ ਮੁੰਬਈ ਸਥਿੱਤ ਘਰ ਵਿਖੇ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਫ਼ਿਲਮ ਜਗਤ ਦੀਆਂ ਹੋਰਨਾਂ ਹਸਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

Top News view more...

Latest News view more...