ਹੋਰ ਖਬਰਾਂ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਨਵਜੰਮੇ ਬੱਚੇ ਨਾਲ ਸ਼ੇਅਰ ਕੀਤੀ ਤਸਵੀਰ , ਤੁਸੀਂ ਵੀ ਦੇਖੋ 

By Shanker Badra -- March 19, 2021 11:09 am -- Updated:March 19, 2021 11:09 am

ਮੁੰਬਈ :  ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਘਰ ਪਿਛਲੇ ਦਿਨੀਂ ਦੂਜੀ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਇਸ ਖੁਸ਼ੀ ਦੀ ਖ਼ਬਰ ਤੋਂ ਬਾਅਦ ਕਪੂਰ ਖਾਨਦਾਨ ਚ ਖੁਸ਼ੀਆਂ ਦੀ ਲਹਿਰ ਆਈ ਹੈ।ਜੀ ਹਾਂ ਕਰੀਨਾ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਅਜੇ ਤੱਕ ਨਮਜੰਮੇ ਬੱਚੇ ਦੀ ਤਸਵੀਰ ਸਾਹਮਣੇ ਨਹੀਂ ਆਈ ਸੀ।

Kareena Kapoor Khan posts first picture of herself after welcoming second baby ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਨਵਜੰਮੇ ਬੱਚੇ ਨਾਲ ਸ਼ੇਅਰ ਕੀਤੀ ਤਸਵੀਰ , ਤੁਸੀਂ ਵੀ ਦੇਖੋ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਬਾਲੀਵੁੱਡ ਫ਼ਿਲਮ ਅਦਾਕਾਰ ਕਰੀਨਾ ਕਪੂਰ ਨੇ ਆਪਣੇ ਨਵਜੰਮੇ ਬੱਚੇ ਨਾਲ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਇੰਟਰਨੈਟ ’ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਫੋਟੋ ਵਿਚ ਕਰੀਨਾ ਕਪੂਰ ਬੇਬੀ ਦਾ ਚਿਹਰਾ ਨਹੀਂ ਦਿਖਾ ਰਹੀ। ਕਰੀਨਾ ਕਪੂੁਰ ਖਾਨ ਫੋਟੋ ਵਿਚ ਆਪਣੇ ਬੇਟੇ ਨੂੰ ਲਗਾਤਾਰ ਦੇਖ ਰਹੀ ਹੈ।

Kareena Kapoor Khan posts first picture of herself after welcoming second baby ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਨਵਜੰਮੇ ਬੱਚੇ ਨਾਲ ਸ਼ੇਅਰ ਕੀਤੀ ਤਸਵੀਰ , ਤੁਸੀਂ ਵੀ ਦੇਖੋ

ਉਨ੍ਹਾਂ ਨੇ ਤਸਵੀਰ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਬੇਟੇ ਦੀ ਝਲਕ ਨਹੀਂ ਦਿਖਾਈ ਹੈ। ਦਰਅਸਲ 'ਚ ਕਰੀਨਾ ਕਪੂਰ ਨੇ ਇਹ ਫ਼ੋਟੋ ਮਹਿਲਾ ਦਿਵਸ ਮੌਕੇ ਸ਼ੇਅਰ ਕੀਤੀ ਸੀ , ਜੋ ਹੁਣ ਫ਼ਿਰ ਵਾਇਰਲ ਹੋ ਰਹੀ ਹੈ। ਇਹ ਫੋਟੋ ਬਲੈਕ ਐਂਡ ਵਾਈਟ ਫੋਟੋ ਹੈ। ਕਰੀਨਾ ਘਰ ਵਿਚ ਰਿਲੈਕਸ ਮੁੂਡ ਵਿਚ ਹੈ।

Kareena Kapoor Khan posts first picture of herself after welcoming second baby ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਨਵਜੰਮੇ ਬੱਚੇ ਨਾਲ ਸ਼ੇਅਰ ਕੀਤੀ ਤਸਵੀਰ , ਤੁਸੀਂ ਵੀ ਦੇਖੋ

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਲਿਖਿਆ ਹੈ,‘ਇੱਥੇ ਕੁਝ ਵੀ ਨਹੀਂ ਹੈ ਜੋ ਔਰਤਾਂ ਨਹੀਂ ਕਰ ਸਕਦੀਆਂ ❤️❤️ ,ਮੁਬਾਰਕ ਮਹਿਲਾ ਦਿਵਸ ਮੇਰੇ ਪਿਆਰਿਆਂ ਨੂੰ। ਉਨ੍ਹਾਂ ਦੇ ਫੈਨਜ਼ ਲਗਾਤਾਰ ਪ੍ਰਤੀਕਿਰਿਆ ਕਰ ਰਹੇ ਹਨ। ਗੌਰਤਲਬ ਹੈ ਕਿ ਕਰੀਨਾ ਕਪੂਰ ਨੇ 21 ਫਰਵਰੀ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ।
-PTCNews

  • Share