ਸੈਕਸ ਸਕੈਂਡਲ ‘ਚ ਫਸੇ ਬੀਜੇਪੀ ਮੰਤਰੀ, ਸੈਕਸ ਸੀਡੀ ਵਾਇਰਲ ਹੋਣ ਤੋਂ ਬਾਅਦ ਮੱਚਿਆ ਸਿਆਸੀ ਹੰਗਾਮਾ

Karnataka minister sex tape case: Ramesh Jarkiholi resigns on ‘moral grounds’

ਕਰਨਾਟਕ : ਕਰਨਾਟਕ ਦੀ ਸਿਆਸਤ ਵਿਚ ਇਕ ਸੈਕਸ ਸੀਡੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਮੰਗਲਵਾਰ ਨੂੰ ਸੋਸ਼ਲ ਵਰਕਰ ਦੀਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਬੀਜੇਪੀ ਨੇਤਾ ਰਾਮੇਸ਼ ਜਰਕੀਹੋਲੀ ਦੇ ਸਕੈਸ ਟੇਪ ਵਾਲੇ ਕੇਸ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਹੈ। ਰਾਮੇਸ਼ ਜਰਕੀਹੋਲੀ ਸੂਬਾ ਸਰਕਾਰ ਵਿੱਚ ਜਲ ਸਰੋਤ ਮੰਤਰੀ ਹਨ। ਦੋਸ਼ ਹੈ ਕਿ ਇਸ ਸੀਡੀ ਵਿਚ ਜਲ ਸੰਸਾਧਨ ਮੰਤਰੀ ਰਮੇਸ਼ ਜਾਰਕੀਹੋਲੀ ਇਕ ਮਹਿਲਾ ਦੇ ਨਾਲ ਨਜ਼ਰ ਆ ਰਹੇ ਹਨ।

Karnataka minister sex scandal : Ramesh Jarkiholi resigns on ‘moral grounds’, reiterates he is ‘innocent’
ਸੈਕਸ ਸਕੈਂਡਲ ‘ਚ ਫਸੇ ਬੀਜੇਪੀ ਮੰਤਰੀ, ਸੈਕਸ ਸੀਡੀਵਾਇਰਲ ਹੋਣ ਤੋਂ ਬਾਅਦ ਮੱਚਿਆ ਸਿਆਸੀ ਹੰਗਾਮਾ

ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਦਨ ‘ਚੋਂ ਕੀਤਾ ਵਾਕਆਊਟ

ਦਿਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਲ ਮੰਤਰੀ ਨੇ 25 ਸਾਲਾ ਇੱਕ ਮਹਿਲਾ ਨੂੰ ਕੇਪੀਟੀਸੀਐਲ ਵਿੱਚ ਨੌਕਰੀਦਿਵਾਉਣ ਦੇ ਬਹਾਨੇ ਕਈ ਵਾਰ ਜਨਸੀ ਸੋਸ਼ਣ ਕੀਤਾ ਪਰ ਬਾਅਦ ਵਿੱਚ ਮੰਤਰੀ ਆਪਣੇ ਬਿਆਨ ਤੋਂ ਮੁੱਕਰ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਮੰਤਰੀ ਨੂੰ ਪਤਾ ਲੱਗਾ ਕਿ ਲੜਕੀ ਨੇ ਮੰਤਰੀ ਦੀ ਕਰਤੂਤ ਦੀ ਵੀਡੀਓ ਬਣਾ ਲਈ ਹੈ ਤਾਂ ਮੰਤਰੀ ਨੇ ਲੜਕੀ ਨੂੰ ਧਮਕਾਇਆ।

Karnataka minister sex scandal : Ramesh Jarkiholi resigns on ‘moral grounds’, reiterates he is ‘innocent’
ਸੈਕਸ ਸਕੈਂਡਲ ‘ਚ ਫਸੇ ਬੀਜੇਪੀ ਮੰਤਰੀ, ਸੈਕਸ ਸੀਡੀਵਾਇਰਲ ਹੋਣ ਤੋਂ ਬਾਅਦ ਮੱਚਿਆ ਸਿਆਸੀ ਹੰਗਾਮਾ

ਹਾਲਾਂਕਿ ਵੀਡੀਓ ਵਾਇਰਲ ਹੋਣ ਮਗਰੋਂ ਇਹ ਕਿਹਾ ਗਿਆ ਕਿ ਮਾਮਲਾ ਇੱਕ ਮਹੀਨਾ ਪੁਰਾਣਾ ਹੈ। ਪੀੜਤ ਪਰਿਵਾਰ ਨੇ ਸ਼ਮਾਜ ਸੇਵੀ ਦੀ ਮਦਦ ਨਾਲ ਪੁਲਿਸ ਤੋਂ ਲੜਕੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਕਿਉਬਨ ਪਾਰਕ ਪੁਲਿਸ ਸਟੇਸ਼ਨ ਦੇ ਦਾਅਰੇ ਵਿੱਚ ਆਉਣ ਵਾਲੇ ਇੱਕ ਹੋਟਲ ਦਾ ਮਾਮਲਾ ਹੈ। ਇਸ ਤੋਂ ਬਾਅਦ ਪੁਲਿਸ ਕਿਉਬਨ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਲਿਸ ਆਪਣੇ ਪੱਧਰ ਤੇ ਜਾਂਚ ਕਰੇਗੀ ਫਿਰ ਐਫਆਈਆਰ ਲਿਖੇਗੀ।

Karnataka minister sex scandal : Ramesh Jarkiholi resigns on ‘moral grounds’, reiterates he is ‘innocent’
ਸੈਕਸ ਸਕੈਂਡਲ ‘ਚ ਫਸੇ ਬੀਜੇਪੀ ਮੰਤਰੀ, ਸੈਕਸ ਸੀਡੀਵਾਇਰਲ ਹੋਣ ਤੋਂ ਬਾਅਦ ਮੱਚਿਆ ਸਿਆਸੀ ਹੰਗਾਮਾ

ਉਨ੍ਹਾਂ ਕਿਹਾ ਕਿ ਮੈਂ ਇਕ ਮਹਿਲਾ ਦੇ ਯੌਨ ਸ਼ੋਸ਼ਣ ਦੇ ਦੋਸ਼ ਵਿਚ ਮੰਤਰੀ ਰਮੇਸ਼ ਜਾਰਕੀਹੋਲੀ ਦੇ ਖਿਲਾਫ ਪੁਲਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾਂ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ। ਪੀੜਤਾ ਦੇ ਪਰਿਵਾਰ ਨੇ ਮਦਦ ਦੇ ਲਈ ਸੰਪਰਕ ਕੀਤਾ ਸੀ। ਉਹ ਇਕੱਲੇ ਲੜਾਈ ਨਹੀਂ ਲੜ ਸਕਦੇ ਹਨ। ਮੈਂ ਇਕ ਸਮਾਜਿਕ ਵਰਕਰ ਹਾਂ ਤੇ ਇਸ ਲ਼ਈ ਪਰਿਵਾਰ ਨੇ ਮੇਰੇ ਨਾਲ ਸੰਪਰਕ ਕੀਤਾ ਹੈ। ਓਧਰ ਕੈਬਨਿਟ ਮੰਤਰੀ ਦਾ ਵੀਡੀਓ ਵਾਇਰਲ ਹੋਣ ਮਗਰੋਂ ਬੀਜੇਪੀ ਨੇਤਾ ਦੇ ਖਿਲਾਫ਼ ਕਰਨਾਟਕ ਕਾਂਗਰਸ ਦੇ ਵਰਕਰਾਂ ਨੇ ਬੰਗਲੁਰੂ ਵਿੱਚ ਪ੍ਰਦਰਸ਼ਨ ਕੀਤਾ ਤੇ ਕਥਿਤ ਸੈਕਸ ਟੇਪ ਕੇਸ ਵਿੱਚ ਜਾਂਚ ਦੀ ਮੰਗ ਕੀਤੀ।

Click here for latest updates on twitter.

Karnataka minister sex scandal : Ramesh Jarkiholi resigns on ‘moral grounds’, reiterates he is ‘innocent’
ਸੈਕਸ ਸਕੈਂਡਲ ‘ਚ ਫਸੇ ਬੀਜੇਪੀ ਮੰਤਰੀ, ਸੈਕਸ ਸੀਡੀਵਾਇਰਲ ਹੋਣ ਤੋਂ ਬਾਅਦ ਮੱਚਿਆ ਸਿਆਸੀ ਹੰਗਾਮਾ

ਇਸ ਦੌਰਾਨ ਮੰਤਰੀ ਰਮੇਸ਼ ਜਾਰਕੀਹੋਲੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਰਮੇਸ਼ ਜਾਰਕੀਹੋਲੀ ਨੇ ਕਿਹਾ ਕਿ ਮੇਰੇ ਕੋਲ ਇਕ ਹੀ ਜਵਾਬ ਹੈ ਕਿ ਇਹ ਸਿਆਸੀ ਸਾਜ਼ਿਸ਼ ਹੈ। ਇਹ ਵੀਡੀਓ ਫਰਜ਼ੀ ਹੈ। ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਮੈਂ ਇਸ ਔਰਤ ਅਤੇ ਸ਼ਿਕਾਇਤਕਰਤਾ ਨੂੰ ਨਹੀਂ ਜਾਣਦਾ। ਮੈਂ ਮੈਸੂਰ ਵਿੱਚ ਸੀ। ਮੈਂ ਹਾਈ ਕਮਾਂਡ ਨੂੰ ਮਿਲਾਂਗਾ ਅਤੇ ਕਥਿਤ ਦੋਸ਼ਾਂ ਦੀ ਵੀਡੀਓ ‘ਤੇ ਸਪੱਸ਼ਟ ਰੱਖਾਂਗਾ। ਮੰਤਰੀ ਨੇ ਕਿਹਾ ਮੈਂ ਰਾਜਨੀਤੀ ਅਤੇ ਮੰਤਰੀ ਦਾ ਅਹੁਦਾ ਛੱਡ ਦੇਵਾਂਗਾ , ਜੇਕਰ ਦੋਸ਼ ਸਾਬਿਤ ਹੋਏ।
-PTCNews