30 ਡੱਬਿਆਂ ਵਾਲੀ ਮਾਲਗੱਡੀ ਉੱਪਰੋਂ ਲੰਘਣ ‘ਤੇ ਵੀ ਜ਼ਿੰਦਾ ਬਚਿਆ ਕਿਸਾਨ, ਤੁਸੀਂ ਵੀ ਦੇਖੋ ਵੀਡੀਓ

30 ਡੱਬਿਆਂ ਵਾਲੀ ਮਾਲਗੱਡੀ ਉੱਪਰੋਂ ਲੰਘਣ ‘ਤੇ ਵੀ ਜ਼ਿੰਦਾ ਬਚਿਆ ਕਿਸਾਨ, ਤੁਸੀਂ ਵੀ ਦੇਖੋ ਵੀਡੀਓ,ਬਾਗਲਕੋਟ: ਅਕਸਰ ਹੀ ਕਿਹਾ ਜਾਂਦਾ ਹੈ, ਜਿਸ ‘ਤੇ ਰੱਬ ਦਾ ਹੱਥ ਹੋਵੇ ਉਸ ਨੂੰ ਕੁਝ ਵੀ ਨਹੀਂ ਹੋ ਸਕਦਾ ਹੈ, ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਕਰਨਾਟਕ ਦੇ ਬਾਗਲਕੋਟ ਰੇਲਵੇ ਸਟੇਸ਼ਨ ‘ਤੇ ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ।

ਦਰਅਸਲ, ਰੇਲਵੇ ਸਟੇਸ਼ਨ ‘ਤੇ ਇਕ ਕਿਸਾਨ ਦੇ ਉੱਪਰੋਂ 30 ਡਿੱਬਿਆਂ ਵਾਲੀ ਮਾਲਗੱਡੀ ਨਿਕਲ ਗਈ ਪਰ ਉਸ ਨੂੰ ਇਕ ਰਗੜ ਤਕ ਨਹੀਂ ਲੱਗੀ।

ਹੋਰ ਪੜ੍ਹੋ: ਮਸ਼ਹੂਰ ਕੰਨੜ ਅਦਾਕਾਰ ਐਮ.ਐਚ ਅੰਬਰੀਸ਼ ਦਾ ਹੋਇਆ ਦੇਹਾਂਤ, ਪਰਿਵਾਰ ‘ਚ ਛਾਇਆ ਮਾਤ

ਇਹ ਗੱਲ ਸੱਚ ਹੁੰਦੀ ਨਜ਼ਰ ਆਈ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਤੁਸੀਂ ਪੂਰੀ ਘਟਨਾ ਸਾਫ ਦੇਖ ਸਕਦੇ ਹੋ। ਕਿਸਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਟਰੈਕ ਪਾਰ ਕਰ ਰਹੇ ਸਨ, ਤਾਂ ਮਾਲਗੱਡੀ ਆ ਗਈ।

ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ, ਇਸ ਕਾਰਨ ਗੱਡੀ ਦੀ ਆਵਾਜ਼ ਵੀ ਨਹੀਂ ਸੁਣ ਸਕੇ। ਮਾਲਗੱਡੀ ਨੇੜੇ ਆਉਂਦੇ ਦੇਖ ਕੇ ਪਰਿਵਾਰ ਨੇ ਇਸ਼ਾਰੇ ਵਿਚ ਉਨ੍ਹਾਂ ਨੂੰ ਟਰੈਕ ਦੇ ਵਿਚ ਲੇਟ ਜਾਣ ਲਈ ਕਿਹਾ। ਇਸ਼ਾਰਾ ਸਮਝ ਕੇ ਉਹ ਟਰੈਕ ਦੇ ਵਿਚਾਲੇ ਹੀ ਲੇਟ ਗਏ।ਜਦੋਂ ਗੱਡੀ ਨਿਕਲ ਗਈ ਤਾਂ ਬਜ਼ੁਰਗ ਸਹੀ ਸਲਾਮਤ ਉਠ ਖੜ੍ਹਾ ਹੋਇਆ।

-PTC News