ਕਰਤਾਰਪੁਰ: ਜਾਅਲੀ ਫੂਡ ਇੰਸਪੈਕਟਰ ਬਣ ਲੋਕਾਂ ਤੋਂ ਵਸੂਲਦੇ ਸਨ ਪੈਸੇ, ਚੜ੍ਹੇ ਪੁਲਿਸ ਅੜਿੱਕੇ

Arrested

ਕਰਤਾਰਪੁਰ: ਜਾਅਲੀ ਫੂਡ ਇੰਸਪੈਕਟਰ ਬਣ ਲੋਕਾਂ ਤੋਂ ਵਸੂਲਦੇ ਸਨ ਪੈਸੇ, ਚੜ੍ਹੇ ਪੁਲਿਸ ਅੜਿੱਕੇ,ਕਰਤਾਰਪੁਰ: ਜਲੰਧਰ ਦੇ ਕਰਤਾਰਪੁਰ ‘ਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਪੈਸੇ ਠੱਗਣ ਵਾਲੇ ਤਿੰਨ ਵਿਅਕਤੀਆ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ CBI ਅਤੇ ਜਾਅਲੀ ਫੂਡ ਇੰਸਪੈਕਟਰ ਬਣ ਕੇ ਦੁਕਾਨਦਾਰਾਂ ਤੋਂ ਪੈਸੇ ਵਸੂਲਦੇ ਸਨ।

Arrestedਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਬਾਰੇ ਇਤਲਾਹ ਮਿਲਦਿਆਂ ਹੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ ਨਾਕੇ ਦੌਰਾਨ ਇਹਨਾਂ ਨੂੰ ਕਾਬੂ ਕਰ ਲਿਆ।

ਹੋਰ ਪੜ੍ਹੋ: ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਜਲੰਧਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 1 ਮਹਿਲਾ ਗ੍ਰਿਫਤਾਰ

Arrestedਪੁਲਿਸ ਨੇ ਇਹਨਾਂ ਤਿੰਨਾਂ ਵਿਅਕਤੀਆਂ ਤੋਂ ਜਾਅਲੀ ਆਈ ਕਾਰਡ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News