Sat, Apr 27, 2024
Whatsapp

Karwa Chauth Special: ਇਹ ਕਥਾ ਪੜ੍ਹ ਕੇ ਹੀ ਪੂਰੀ ਹੋਵੇਗੀ ਕਰਵਾਚੌਥ ਦੀ ਪੂਜਾ

Written by  Jagroop Kaur -- November 03rd 2020 07:58 PM
Karwa Chauth Special: ਇਹ ਕਥਾ ਪੜ੍ਹ ਕੇ ਹੀ ਪੂਰੀ ਹੋਵੇਗੀ ਕਰਵਾਚੌਥ ਦੀ ਪੂਜਾ

Karwa Chauth Special: ਇਹ ਕਥਾ ਪੜ੍ਹ ਕੇ ਹੀ ਪੂਰੀ ਹੋਵੇਗੀ ਕਰਵਾਚੌਥ ਦੀ ਪੂਜਾ

Karwa Chauth 2020:ਸੁਖੀ ਵਿਆਹੁਤਾ ਜੀਵਨ ਬਿਤਾਉਣ ਲਈ ਅਤੇ ਆਪਣੀ ਜ਼ਿੰਦਗੀ 'ਚ ਮਿਠਾਸ ਲਿਆਉਣ ਔਰਤਾਂ ਆਪਣੇ ਪਤੀ ਲਈ ਹਰ ਉਹ ਹੀਲਾ ਕਰਦੀਆਂ ਹਨ ਜੋ ਉੰਨਾ ਨੂੰ ਖੁਸ਼ ਰੱਖ ਸਕੇ,ਅਜਿਹਾ ਹੀ ਇਕ ਦਿਨ ਹੈ ਕਰਵਾਚੌਥ ਦਾ,ਜਦ ਕਰਵਾਚੌਥ ਦਾ ਵਰਤ ਰੱਖ ਕੇ ਆਪਣੇ ਘਰਵਾਲਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਹਨ ਅਤੇ ਊਨਾ ਲਈ ਸੁਖ ਮੰਗਦੀਆਂ ਹਨ।ਕਰਵਾਚੌਥ ਦਿਨ ਦੀ ਸ਼ੁਰੂਆਤ ਤੜਕੇ ਉੱਠ ਸਰਘੀ ਖਾਣ ਤੋਂ ਕਰਦੀਆਂ ਹਨ ।ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ Karwa Chauth 2020 sargi shubh muhurat importance karva chauth ki sargi in  hindi : Karwa Chauth 2020: जानिए क्या है करवा चौथ की सरगी, साथ ही जानें  सरगी खाने का शुभ मुहूर्त -

karwa chauth storyਅੱਜ ਤੁਹਾਨੂੰ ਦਸਦੇ ਹਾਂ ਵਰਤ ਕਥਾ, ਇਹ ਕਥਾ, ਵਰਤ ਖੋਲ੍ਹਣ ਦੀ ਇੱਕ ਵਿਧੀ ਹੈ। ਵਰਤ ਰੱਖਣ ਵਾਲਾ ਲਈ ਨਿਸ਼ਚਿਤ ਸਮੇਂ ਉੱਤੇ ਵਰਤ ਨਾਲ ਸੰਬੰਧਿਤ ਕਥਾ ਸੁਣ ਕੇ ਹੀ ਵਰਤ ਖੋਲ੍ਹ ਸਕਦਾ ਹੈ ਜੇਕਰ ਉਹ ਅਜਿਹਾ ਨਹੀਂ ਕਰਦਾ ਅਤੇ ਕਥਾ ਸੁਣੇ ਬਿਨ੍ਹਾਂ ਹੀ ਵਰਤ ਖੋਲ੍ਹ ਦਿੰਦਾ ਹੈ ਤਾਂ ਉਸ ਦਾ ਵਰਤ ਟੁੱਟ ਜਾਂਦਾ ਹੈ ਅਤੇ ਉਸਨੂੰ ਵਰਤ ਰੱਖਣ ਦਾ ਫਲ ਪ੍ਰਾਪਤ ਨਹੀਂ ਹੁੰਦਾ। Karwa Chauth 2020: करवा चौथ पर पहनें राशि अनुसार इस रंग के कपड़े, मिलेगा  सौभाग्य का वरदान - karwa chauth 2020 date know the lucky color for every  zodiac sign tlifd - AajTak

story of Karwa Chauth

ਬਹੁਤ ਪਹਿਲਾਂ ਸਮੇਂ ਦੀ ਗੱਲ ਹੈ ਜਦ ਇਕ ਲੜਕੀ ਵੀਰਾਂਵਾਲੀ ਨੇ ਕਰਵਾ ਚੌਥ ਦਾ ਵਰਤ ਰੱਖਿਆਸੀ । ਆਪਣੇ ਵਰਤ ਦੇ ਸਮੇਂ ਉਹ ਆਪਣੇ ਪੇਕੇ ਘਰ ਗਈ ਹੋਈ ਸੀ ,ਕਿਉਂਕਿ ਇਹ ਨਿਰਜਲਾ ਵਰਤ ਹੈ ਜੋ ਕਿ ਬਹੁਤ ਮੁਸ਼ਕਿਲ ਹੁੰਦਾ ਹੈ। ਜਿਸ ਵਿੱਚ ਪਾਣੀ ਵੀ ਪੀਤਾ ਨਹੀਂ ਜਾ ਸਕਦਾ। ਇਸ ਲਈ ਵੀਰਾਂਵਾਲੀ ਭੁੱਖ ਅਤੇ ਪਿਆਸ ਨਾਲ ਤੜਫਣ ਲੱਗੀ। ਵੀਰਾਂਵਾਲੀ ਦੇ ਸੱਤ ਭਰਾ ਅਤੇ ਸੱਤ ਭਰਜਾਈਆ ਸਨ। ਉਹ ਆਪਣੀ ਪਿਆਰੀ ਭੈਣ ਨੂੰ ਇਸ ਹਾਲਤ ਵਿੱਚ ਸਹਿਨ ਨਾ ਕਰ ਸਕੇ ਤੇ ਉਹਨਾਂ ਨੇ ਵੀਰਾਂਵਾਲੀ ਨੂੰ ਬਨਾਵਟੀ ਚੰਨ ਵਿਖਾ ਕੇ ਪਾਣੀ ਪਿਆ ਦਿੱਤਾ। ਪਾਣੀ ਪੀਂਦਿਆਂ ਹੀ ਉਸ ਦੇ ਪਤੀ ਦੇ ਸਰੀਰ ਉੱਪਰਲੇ ਵਾਲ ਸੂਈਆਂ ਬਣ ਕੇ ਸਰੀਰ ਵਿੱਚ ਖੁਭਣ ਲੱਗੇ । ਉਸ ਦੀ ਹਾਲਤ ਤਰਸਯੋਗ ਹੋ ਗਈ। ਇਸ ਹਾਲਤ ਨੂੰ ਦੇਖ ਕੇ ਵੀਰਾਂਵਾਲੀ ਬਹੁਤ ਦੁਖੀ ਰਹਿਣ ਲੱਗੀ। ਇੱਕ ਦਿਨ ਉਸ ਨੂੰ ਬਾਹਰ ਦਰੱਖਤ ਕੋਲ ਇੱਕ ਦੇਵੀ ਮਿਲੀ। ਉਸ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਵੀਰਾਂਵਾਲੀ ਨੇ ਸਾਰੀ ਗੱਲ ਦੱਸੀ। ਇਸ ਉੱਪਰੰਤ ਉਸ ਦੇਵੀ ਨੇ ਕਿਹਾ ਕਿ ਉਹ ਮਰਿਆਦਾ ਪੂਰਵਕ ਇਹ ਵਰਤ ਮੁੜ ਰੱਖੇ ਤਾਂ ਉਸ ਦਾ ਪਤੀ ਠੀਕ ਹੋ ਜਾਵੇਗਾ। ਵੀਰਾਂਵਾਲੀ ਨੇ ਇਹ ਵਰਤ ਪੂਰਨ, ਮਰਿਆਦਾ ਨਾਲ ਰੱਖਿਆ ਤਾਂ ਉਸ ਦਾ ਪਤੀ ਪਹਿਲਾਂ ਵਾਂਗ ਹੀ ਤੰਦਰੁਸਤ ਹੋ ਗਿਆ। ਇਸ ਕਥਾ ਨੂੰ ਸੁਣਨ ਤੋਂ ਬਾਅਦ ਸੁਹਾਗਣਾਂ ਕਰਵੇ ਦੀ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦਾ ਇਹ ਵਰਤ ਪੂਰਾ ਹੁੰਦਾ ਹੈ।When is Karva Chauth 2020 Karva Chauth 2020 Karva Chauth 2020-2021 ਕਰਵਾਚੌਥ ਦੇ ਵਰਤ ਮੌਕੇ ਚੰਦਰਮਾ ਦਾ ਬਹੁਤ ਮਹੱਤਵ ਹੁੰਦਾ ਹੈ। ਵਰਤ ਰੱਖਣ ਵਾਲੀਆਂ ਔਰਤਾਂ ਚੰਦਰਮਾ ਨੂੰ ਜਲ ਚੜ੍ਹਾਉਣ ਤੋਂ ਬਾਅਦ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਦੀਆਂ ਹਨ। ਕਰਵਾਚੌਥ ਦੇ ਵਰਤ ਨੂੰ ਮੁਕੰਮਲ ਕਰਨ ਲਈ ਚੰਦਰਮਾ ਦੇ ਦਰਸ਼ਨ ਬਹੁਤ ਜ਼ਰੂਰੀ ਹਨ। 4 ਨਵੰਬਰ ਨੂੰ ਚੰਦ ਚੜ੍ਹਨ ਦਾ ਸਮਾਂ ਸ਼ਾਮ ਨੂੰ 8 ਵਜ ਕੇ 12 ਮਿੰਟ ਹੈ। ਵਰਤ ਰੱਖਣ ਵਾਲੇ ਚੰਦ ਨੂੰ ਜਲ ਅਰਪਿਤ ਕਰ ਕੇ ਵਰਤ ਪੂਰਾ ਕਰਦੇ ਹਨ।

Top News view more...

Latest News view more...