ਝੁੱਗੀਆਂ ਨੂੰ ਅੱਗ ਲੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ

fire
ਝੁੱਗੀਆਂ ਨੂੰ ਅੱਗ ਲੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ

ਝੁੱਗੀਆਂ ਨੂੰ ਅੱਗ ਲੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ ,ਕਾਠਗੜ੍ਹ : ਕਾਠਗੜ੍ਹ ਨੇੜੇ ਪਿੰਡ ਜੀਓਵਾਲ ਬਛੁਆ ਵਿਚਾਲੇ ਖੇਤਾਂ ‘ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ, ਜਦਕਿ ਝੁੱਗੀਆਂ ‘ਚ ਪਿਆ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮ੍ਰਿਤਕ ਲੜਕੀਆਂ ਦੀ ਪਹਿਚਾਣ ਜੋਤੀ (8) ਅਤੇ ਭੂਰੀ (10) ਦੇ ਵਜੋਂ ਹੋਈ ਹੈ।

fire
ਝੁੱਗੀਆਂ ਨੂੰ ਅੱਗ ਲੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਮ੍ਰਿਤਕ ਬੱਚੀਆਂ ਦੇ ਪਿਤਾ ਉਮੇਸ਼ ਦੇ ਮੁਤਾਬਕ ਅੱਗ ਝੁੱਗੀ ਚ ਜਗਾਏ ਦੀਵੇ ਨਾਲ ਲੱਗੀ।ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀਆਂ ਦੇ ਪਿਤਾ ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ 5-6 ਪਰਿਵਾਰ ਕਾਫੀ ਸਮੇਂ ਤੋਂ ਬੱਛੂਆਂ ਦੇ ਨਜ਼ਦੀਕ ਖੇਤਾਂ ’ਚ ਝੁੱਗੀਆਂ ਬਣਾ ਕੇ ਰਹਿ ਰਹੇ ਹਨ।

ਹੋਰ ਪੜ੍ਹੋ:ਅਗਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਕਿਸਾਨਾਂ ਲਈ ਖੜਾ ਹੋਇਆ ਵੱਡਾ ਸੰਕਟ

ਰਾਤ ਕਰੀਬ ਸਾਢੇ 11 ਵਜੇ ਝੁੱਗੀ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਉਨ੍ਹਾਂ ਦੇ ਕਬੀਲੇ ਦੇ ਲੋਕ ਕੋਸ਼ਿਸ਼ ’ਚ ਲੱਗ ਗਏ ਜਦਕਿ ਪਿੰਡ ਬੱਛੂਆਂ ਦੇ ਵਸਨੀਕ ਵੀ ਆ ਗਏ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਸਭ ਕੁਝ ਮਿੰਟਾਂ ’ਚ ਸਭ ਕੁਝ ਭਸਮ ਕਰ ਦਿੱਤਾ।

fire
ਝੁੱਗੀਆਂ ਨੂੰ ਅੱਗ ਲੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News