ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

Katrina Kaif to celebrate her 36th birthday
ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ :ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਏ ਦਿਨ ਆਪਣੇ ਲੁੱਕ ਨਾਲ ਫੈਨਜ਼ ਨੂੰ ਹੈਰਾਨ ਕਰ ਦਿੰਦੀ ਹੈ। ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੀ ਅਦਾਕਾਰਾ ਕੈਟਰੀਨਾ ਕੈਫ ਅੱਜ ਕੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਕੈਟਰੀਨਾ ਕੈਫ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਵਾਰੀ ਕੈਟਰੀਨਾ ਕੈਫ ਆਪਣਾ ਜਨਮ ਦਿਨ ਕੁਝ ਵੱਖਰੇ ਅੰਦਾਜ਼ ‘ਚ ਮਨਾਉਣਾ ਚਾਹੁੰਦੀ ਸੀ, ਇਸ ਲਈ ਉਹ ਆਪਣੀ ਫੈਮਿਲੀ ਤੇ ਖਾਸ ਕਰ ਦੋਸਤਾਂ ਸਮੇਤ ਛੁੱਟੀ ‘ਤੇ ਚਲੀ ਗਈ ਹੈ।

Katrina Kaif to celebrate her 36th birthday

ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

ਇੱਕ ਇੰਟਰਵਿਊ ‘ਚ ਕੈਟਰੀਨਾ ਨੇ ਦੱਸਿਆ ਸੀ ਕਿ ਮੁੰਬਈ ਸ਼ਿਫਟ ਹੋਣ ਤੋਂ ਪਹਿਲਾਂ ਮੈਂ ਲੰਡਨ ‘ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ ਪਰ ਪੜ੍ਹਾਈ ‘ਚ ਮੇਰਾ ਮਨ ਨਹੀਂ ਲੱਗਿਆ। ਜਿਸ ਤੋਂ ਬਾਅਦ ਮੈਂ 17 ਸਾਲ ਦੀ ਉਮਰ ‘ਚ ਇੰਡੀਆ ਆ ਕੇ ਕਰੀਅਰ ਬਣਾਉਣ ਦਾ ਫ਼ੈਸਲਾ ਲਿਆ। ਮੈਂ ਮਾਡਲਿੰਗ ਤੇ ਗਲੈਮਰ ਇੰਡਸਟਰੀ ‘ਚ ਕਰੀਅਰ ਬਣਾਉਣਾ ਚਾਹੁੰਦੀ ਸੀ।

Katrina Kaif to celebrate her 36th birthday

ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

ਕੈਟਰੀਨਾ ਨੇ ਇਹ ਵੀ ਦੱਸਿਆ ਕਿ ਮੈਨੂੰ ਆਨਲਾਈਨ ਸ਼ਾਪਿੰਗ ਕਰਨਾ ਬੇਹੱਦ ਪਸੰਦ ਹੈ। ਮੈਂ ਅਕਸਰ ਆਪਣੇ ਸ਼ਾਪਿੰਗ ਬੈਗ ‘ਚ ਬਹੁਤ ਸਾਰੀਆਂ ਚੀਜ਼ਾਂ ਰੱਖ ਲੈਂਦੀ ਹਾਂ ਪਰ ਉਨ੍ਹਾਂ ਨੂੰ ਖਰੀਦਦੀ ਨਹੀਂ ਕਿਉਂਕਿ ਮੈਂ ਕਾਫ਼ੀ ਸੋਚ-ਸਮਝ ਕੇ ਖਰੀਦਦਾਰੀ ਕਰਦੀ ਹਾਂ। ਕਈ ਵਾਰ ਮੈਂ ਆਪਣੇ ਸ਼ਾਪਿੰਗ ਬੈਗ ‘ਚ ਚੀਜ਼ਾਂ ਰੱਖ ਕੇ ਭੁੱਲ ਜਾਂਦੀ ਹਾਂ ਅਤੇ ਜਦੋਂ ਚੇਤੇ ਆਉਂਦਾ ਹੈ ਤਾਂ ਆਪਣਾ ਬੈਗ਼ ਖ਼ਾਲੀ ਕਰ ਦਿੰਦੀ ਹਾਂ। ਇਸ ਤਰ੍ਹਾਂ ਨਾਲ ਮੈਂ ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਟਾਈਮਪਾਸ ਕਰਦੀ ਹਾਂ।

Katrina Kaif to celebrate her 36th birthday

ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼

ਦੱਸ ਦੇਈਏ ਕਿ ਅਦਾਕਾਰਾ ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ‘ਚ ਹੋਇਆ ਸੀ ਅਤੇ ਕੈਟਰੀਨਾ ਦਾ ਅਸਲੀ ਨਾਂਅ ਕਟਰੀਨਾ ਟਰਕੋਟੇ ਹੈ।ਕਸ਼ਮੀਰ ਨਾਲ ਸਬੰਧਿਤ ਉਦਯੋਗਪਤੀ ਮੁਹੰਮਦ ਕੈਫ ਦੀ ਧੀ ਹੈ। ਮੁਹੰਮਦ ਕੈਫ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਅਮਰੀਕਾ ਸ਼ਿਫਟ ਹੋ ਗਏ ਸਨ। ਉਨ੍ਹਾਂ ਦੀ ਪਤਨੀ ਅਤੇ ਕਟਰੀਨਾ ਦੀ ਮਾਂ ਇੱਕ ਵਕੀਲ ਅਤੇ ਸੋਸ਼ਲ ਵਰਕਰ ਹੈ। ਕੈਟਰੀਨਾ ਦਾ ਜਨਮ ਹਾੰਗਕਾੰਗ ‘ਚ ਹੋਇਆ ਸੀ। ਮਾਡਲਿੰਗ ਦੇ ਇਲਾਵਾ ਕੈਟਰੀਨਾ ਨੂੰ ਪੇਂਟਿੰਗ ਦੀ ਸ਼ੌਂਕ ਹੈ। ਪੇਂਟਿੰਗ ਦੇ ਨਾਲ-ਨਾਲ ਕੈਟਰੀਨਾ ਨੂੰ ਚੈਸ ਖੇਡਣਾ ਵੀ ਪਸੰਦ ਹੈ।
-PTCNews