KBC 12 : ਅੱਜ ਰਾਤ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਵੇਗਾ ਕੌਣ ਬਣੇਗਾ ਕਰੋੜਪਤੀ

By Shanker Badra - September 28, 2020 4:09 pm

KBC 12 : ਅੱਜ ਰਾਤ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਵੇਗਾ ਕੌਣ ਬਣੇਗਾ ਕਰੋੜਪਤੀ:ਮੁੰਬਈ : ਟੈਲੀਵਿਜ਼ਨ ਇੰਡਸਟਰੀ ਦਾ ਸਭ ਤੋਂ ਵੱਧ ਪਸੰਦੀਦਾ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ 28 ਸਤੰਬਰ ਤੋਂ ਇਕ ਵਾਰ ਫਿਰ ਤੋਂ ਵਾਪਸੀ ਕਰ ਰਿਹਾ ਹੈ। ਕੌਣ ਬਣੇਗਾ ਕਰੋੜਪਤੀ ਦਾ ਇਹ 12ਵਾਂ ਸੀਜ਼ਨ ਹੈ। ਇਸ ਵਿਚ ਹਮੇਸ਼ਾ ਦੀ ਤਰ੍ਹਾਂ ਬਾਲੀਵੁੱਡ ਦੇ ਮਹਸ਼ੁਰ ਅਦਾਕਾਰ ਅਮਿਤਾਭ ਬਚਨ ਫਿਰ ਤੋਂ ਨਵੇਂ ਅੰਦਾਜ਼ 'ਚ ਹੋਸਟ ਕਰਦੇ ਹੋਏ ਨਜ਼ਰ ਆਉਣਗੇ।

KBC 12 : ਅੱਜ ਰਾਤ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਵੇਗਾ ਕੌਣ ਬਣੇਗਾ ਕਰੋੜਪਤੀ

ਇਸ ਵਾਰ ਸ਼ੋਅ 'ਚ ਤੁਸੀਂ ਵੀ ਘਰ ਬੈਠੇ ਹੀ ਹਿੱਸਾ ਲੈ ਸਕਦੇ ਹੋ ਅਤੇ ਨਾ ਸਿਰਫ ਹਿੱਸਾ ਲਵੋਗੇ ਬਲਕਿ ਤੁਹਾਨੂੰ ਮੌਕਾ ਮਿਲੇਗਾ ਲੱਖਾਂ ਰੁਪਏ ਜਿੱਤਣ ਦਾ। ਦਰਅਸਲ ਸੋਨੀ ਦੀ ਐਪ , ਸੋਨੀਲਿਵਨੇ ਕੇਬੀਸੀ ਪਲੇਅਲੌਂਗ 'ਚ ਹਰ ਦਿਨ 10 ਲੱਖਪਤੀ ਦੀ ਸ਼ੁਰੂਆਤ ਕੀਤੀ ਹੈ ,ਜਿਸ ਵਿਚ ਸੋਨੀਲਿਵ ਐਪ ਜਰੀਏ ਗੇਮ ਖੇਡ ਸਕਦੇ ਹਨ। ਹਰ ਰੋਜ਼ 10 ਵਿਜੇਤਾ ਨੂੰ ਇਕ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਵਾਰ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਇੱਕਲੇ ਦੀ ਬਜਾਏ ਟੀਮ ਵੀ ਬਣਾ ਸਕਦੇ ਹੋ, ਇਸ ਲਈ ਤੁਸੀਂ ਆਪਣੀ ਸਲਾਹ ਲੈਂਦੇ ਹੋ, ਇਸ ਦੇ ਲਈ ਤੁਸੀਂ ਆਪਣੇ ਕਿਸੀ ਫੈਮਿਲੀ ਮੈਂਬਰ ਨੂੰ ਵੀ ਇਨਵਾਇਟ ਕਰ ਸਕਦੇ ਹੋ।

KBC 12 : ਅੱਜ ਰਾਤ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਵੇਗਾ ਕੌਣ ਬਣੇਗਾ ਕਰੋੜਪਤੀ

ਇਸ ਟੀਮ ਦੁਆਰਾ ਆਪਣੇ ਟੀਚੇ ਬਣਾ ਸਕਦੇ ਹੋ। ਟੀਮ ਦੇ ਸਾਰੇ ਮੈਂਬਰਾਂ ਦੀ ਟੀਮ ਦੇ ਕੁਲ ਅੰਕ ਹੋਣਗੇ। ਇਸ ਵਾਰ ਹਰ ਰੋਜ ਦੀ ਇਕ ਟੀਮ ਇਕ ਲੱਖ ਰੁਪਏ ਦਿਤੇ ਜਾਣਗੇ ,ਇੰਨਾ ਹੀ ਨਹੀਂ ਮੈਂਬਰ ਕਿਸੇ ਨੂੰ ਵੀ ਇਹ ਰੈਫਰ ਕਰ ਸਕਦੇ ਹਨ ਅਤੇ ਆਪਣੇ ਪੁਆਇੰਟ ਵੀ ਵਧ ਸਕਦੇ ਹਨ। ਜਦੋਂ ਕਿ ਉਸ ਨੂੰ ਸੋਨੀ ਲਿਵ ਦਾ ਸਬਸਕ੍ਰਿਪਸ਼ਨ ਮੁਫਤ ਮਿਲ ਸਕਦਾ ਹੈ।  ਨਾਲ ਹੀ ਚੁਣੇ ਹੋਏ ਲੋਕਾਂ ਦੀ ਕਾਰ, ਟੀਵੀ, ਮੋਬਾਈਲ ਫੋਨ ਅਤੇ ਬਲੂਟੂਥ ਸਪੀਕਰ ਦੇ ਨਾਲ ਕਈ ਗਿਫਟ ਕਾਰਡ ਵੀ ਸ਼ਾਮਲ ਹੋਏ। ਤੁਸੀਂ ਸੋਮਵਾਰ ਰਾਤ 9 ਵਜੇ ਸ਼ੋਅ ਕਰਨ ਦੇ ਨਾਲ ਹੀ ਖੇਡਾਂ ਨੂੰ ਸ਼ੁਰੂ ਕਰ ਸਕਦੇ ਹੋ।

KBC 12 : ਅੱਜ ਰਾਤ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਵੇਗਾ ਕੌਣ ਬਣੇਗਾ ਕਰੋੜਪਤੀ

ਦਰਸਅਲ, ਕੋਰੋਨਾ ਵਾਇਰਸ ਕਾਰਨ ਇਸ ਵਾਰ ਦਾ ਸ਼ੋਅ ਵੱਖਰਾ ਹੋਵੇਗਾ ਅਜਿਹੇ 'ਚ ਦਰਸ਼ਕ ਨਹੀਂ ਹੋਣਗੇ ਅਤੇ ਦਰਸ਼ਕਾਂ ਦਾ ਪੋਲ ਹੀ ਹੋਵੇਗਾ। ਲਾਈਫਲਾਈਨ ਵਿਚ ਬਦਲਾਅ ਵੀ ਹੋ ਸਕਦਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਕੁਝ ਅਹਿਮ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਅਮਿਤਾਭ ਬਚਨ ਨੇ ਸ਼ੋਅ ਦਾ ਪ੍ਰੋਮੋ ਵੀ ਘਰ ਤੋਂ ਹੀ ਸ਼ੂਟ ਕੀਤਾ ਗਿਆ ਹੈ ਅਤੇ  ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਆਨਲਾਈਨ ਹੀ ਕੀਤੀ ਗਈ ਹੈ।
-PTCNews

adv-img
adv-img