ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ ‘ਚ ਕਰਨਗੇ ਸੂਬੇ ਦਾ ਦੌਰਾ 

kejriwal to tour punjab from october, aap to focus on punjab

ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ ‘ਚ ਕਰਨਗੇ ਸੂਬੇ ਦਾ ਦੌਰਾ

ਆਮ ਆਦਮੀ ਪਾਰਟੀ ‘ਚ ਆਏ ਸਿਆਸੀ ਭੂਚਾਲ ਤੋਂ ਬਾਅਦ ਜਿੱਥੇ ਇਸ ਪਾਰਟੀ ਦੀ ਹੋਂਦ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਉਥੇ ਹੀ “ਆਪ” ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਪੰਜਾਬ, ਹਰਿਆਣਾ, ਅਤੇ ਦਿੱਲੀ ਵੱਲ ਨੂੰ ਆਪਣਾ ਧਿਆਨ ਕੇਂਦਰਿਤ ਕਰਨ ਲੱਗੇ ਹਨ।

ਮਿਲ ਰਹੀਆਂ ਖਬਰਾਂ ਮੁਤਾਬਕ, ਆਉਣ ਵਾਲੀਆਂ ਵਿਧਾਨਕ ਚੋਣਾਂ ਨੂੰ ਲੈ ਕੇ ਕੇਜਰੀਵਾਲ ਅਕਤੂਬਰ ‘ਚ ਇਹਨਾਂ ਸੂਬਿਆਂ ਦਾ ਦੌਰਾ ਕਰਨਗੇ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਖਪਾਲ ਖਹਿਰਾ ਨੂੰ ਮੁੱਖ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ‘ਚ ਹੋ ਰਹੀ ਆਪਸੀ ਖਿੱਚੋਤਾਣ ਜਗ ਜਾਹਿਰ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਕੇਜਰੀਵਾਲ ਵੱਲੋਂ ਵੀ ਇਸ ਦੌਰੇ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ।

—PTC News