Sat, Apr 27, 2024
Whatsapp

2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ  

Written by  Shanker Badra -- June 21st 2021 06:10 PM
2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ  

2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ  

ਕੇਰਲ : ਕੇਰਲ ਦੇ ਪਲਾਕਡ ਜ਼ਿਲ੍ਹੇ ਤੋਂ ਕਰੀਬ 2 ਸਾਲ ਪਹਿਲਾਂ ਇੱਕ ਚੌਦਾਂ ਸਾਲਾਂ ਦੀ ਲੜਕੀ ਅਚਾਨਕ ਲਾਪਤਾ ਹੋ ਗਈ ਸੀ। 18 ਜੂਨ ਨੂੰ ਪੁਲਿਸ ਨੇ ਉਸਨੂੰ ਤਾਮਿਲਨਾਡੂ ਦੇ ਮਦੁਰੈ ਵਿੱਚ ਲੱਭ ਲਿਆ ਹੈ। ਚਾਰ ਮਹੀਨਿਆਂ ਦਾ ਬੱਚਾ ਵੀ ਉਸਦੇ ਨਾਲ ਸੀ। ਪੁਲਿਸ ਨੇ ਦੱਸਿਆ ਕਿ 16 ਸਾਲਾ ਮਾਂ ਇਕ 22 ਸਾਲਾਂ ਦੇ ਆਦਮੀ ਨਾਲ ਰਹਿ ਰਹੀ ਸੀ, ਜਿਸਦਾ ਪਤਾ ਨਹੀਂ ਲੱਗ ਸਕਿਆ ਹੈ। 2019 ਵਿਚ ਦੋਵੇਂ ਕਥਿਤ ਤੌਰ 'ਤੇ ਭੱਜ ਗਏ ਸਨ। ਇਹ ਆਦਮੀ ਪਲਕਕੜ ਵਿੱਚ ਲੜਕੀ ਦੀ ਮਾਂ ਨਾਲ ਕੇਟ੍ਰਿੰਗ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਪਰਿਵਾਰ ਨੂੰ ਪਤਾ ਹੈ ਕਿ ਦੋਵੇਂ ਇਕੱਠੇ ਰਹਿੰਦੇ ਸਨ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ [caption id="attachment_508626" align="aligncenter" width="300"] 2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ[/caption] ਮਾਪਿਆਂ ਨੇ ਦਿੱਤੀ ਸੀ ਗਾਇਬ ਹੋਣ ਦੀ ਸੂਚਨਾ  ਲੜਕੀ ਤਾਮਿਲਨਾਡੂ ਸਰਹੱਦ 'ਤੇ ਸਥਿਤ ਪੱਲਕੱਕੜ ਦੇ ਕੋਝਿੰਜਮਪਾਰਾ ਦੀ ਰਹਿਣ ਵਾਲੀ ਹੈ। ਉਸ ਦੇ ਮਾਪਿਆਂ ਨੇ ਬੇਟੀ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸਦੇ ਬਾਅਦ ਕੋਜਿੰਜਪਾਰਾ ਪੁਲਿਸ ਨੇ ਗੁੰਮਸ਼ੁਦਾ ਵਿਅਕਤੀ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਵਿਆਪਕ ਤਲਾਸ਼ੀ ਲੈਣ ਤੋਂ ਬਾਅਦ ਵੀ ਲੜਕੀ ਦਾ ਪਤਾ ਨਹੀਂ ਲੱਗ ਸਕਿਆ। [caption id="attachment_508627" align="aligncenter" width="300"] 2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ[/caption] ਦੋ ਸਾਲ ਬਾਅਦ ਮਦੁਰੈ ਵਿੱਚ ਹੋਣ ਦੀ ਸੂਚਨਾ ਮਿਲੀ  ਦੋ ਸਾਲਾਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਮਦੁਰੈ ਵਿੱਚ ਹੈ। ਪਲੱਕੜ ਜ਼ਿਲ੍ਹੇ ਦੇ ਡਿਪਟੀ ਸੁਪਰਡੈਂਟ ਪੁਲਿਸ ਜੌਨ ਸੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਮਦੁਰੈ ਵਿਚ ਇਕ ਵਿਅਕਤੀ ਦੇ ਘਰ ਮਿਲੀ ਸੀ। ਆਦਮੀ ਕੁੜੀ ਦੀ ਮਾਂ ਨਾਲ ਕੰਮ ਕਰਦਾ ਸੀ। ਉਸ ਦੇ ਹੋਰ ਰਿਸ਼ਤੇਦਾਰ ਵੀ ਨੇੜੇ ਹੀ ਰਹਿੰਦੇ ਹਨ ਅਤੇ ਲੜਕੀ ਉਸਦੀ ਪਤਨੀ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਕੀ ਉਹ ਲੜਕੀ ਦੀ ਉਮਰ ਜਾਣਦੀ ਹੈ। ਲੜਕੀ ਹੁਣ ਚਾਰ ਮਹੀਨਿਆਂ ਦੇ ਬੱਚੇ ਦੀ ਮਾਂ ਹੈ। [caption id="attachment_508624" align="aligncenter" width="296"] 2 ਸਾਲ ਪਹਿਲਾਂ ਕੇਰਲ ਤੋਂ ਗਾਇਬ ਹੋਈ 14 ਸਾਲ ਦੀ ਲੜਕੀ ਹੁਣ ਤਾਮਿਲਨਾਡੂ 'ਚ ਮਿਲੀ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ ਡੀਐਨਏ ਸੈਂਪਲ ਲਏ ਜਾਣਗੇ ਇਸ ਮਾਮਲੇ ਵਿੱਚ ਨੌਜਵਾਨਾਂ ਵਿਰੁੱਧ ਪ੍ਰੋਟੈਕਸ਼ਨ ਆਫ਼ ਚਿਲਡਰਨ ਫਾਰ ਸੈਕਸੂਅਲ ਅਪਰਾਧ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਗਲੀ ਜਾਂਚ ਲਈ ਲੜਕੀ ਅਤੇ ਉਸਦੇ ਬੱਚੇ ਦੇ ਡੀਐਨਏ ਨਮੂਨੇ ਵੀ ਲਏ ਜਾਣਗੇ। -PTCNews


Top News view more...

Latest News view more...