Fri, Apr 26, 2024
Whatsapp

ਬਠਿੰਡਾ 'ਚ ਦੂਜੀ ਵਾਰ ਲਿਖੇ ਗਏ ਖ਼ਾਲਿਸਾਨ ਜਿੰਦਾਬਾਦ ਦੇ ਨਾਅਰੇ

Written by  Ravinder Singh -- October 19th 2022 12:58 PM
ਬਠਿੰਡਾ 'ਚ ਦੂਜੀ ਵਾਰ ਲਿਖੇ ਗਏ ਖ਼ਾਲਿਸਾਨ ਜਿੰਦਾਬਾਦ ਦੇ ਨਾਅਰੇ

ਬਠਿੰਡਾ 'ਚ ਦੂਜੀ ਵਾਰ ਲਿਖੇ ਗਏ ਖ਼ਾਲਿਸਾਨ ਜਿੰਦਾਬਾਦ ਦੇ ਨਾਅਰੇ

ਬਠਿੰਡਾ : ਬਠਿੰਡਾ ਵਿਚ ਅੱਜ ਦੂਜੀ ਵਾਰ ਖ਼ਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਗਏ। ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਾਲ ਵਾਲੀਆਂ ਕੰਧਾਂ ਉਤੇ ਖ਼ਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਗਏ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨ ਦੇ ਮੁਖੀ ਗੁਰਪਤਵੰਤ ਪੰਨੂੰ ਨੇ ਇਕ ਵੀਡੀਓ ਕਲਿੱਪ ਵੀ ਜਾਰੀ ਕੀਤੀ ਹੈ। ਬਠਿੰਡਾ 'ਚ ਦੂਜੀ ਵਾਰ ਲਿਖੇ ਗਏ ਖ਼ਾਲਿਸਾਨ ਜਿੰਦਾਬਾਦ ਦੇ ਨਾਅਰੇਨਾਅਰਿਆਂ ਨੂੰ ਸਾਫ ਕਰਵਾ ਦਿੱਤਾ ਗਿਆ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਪਨੂੰ ਨੇ ਇਹ ਵੀ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਤੇ 6 ਨਵੰਬਰ ਖਾਲਿਸਤਾਨ ਰੈਫਰੈਂਡਮ ਵੋਟਾਂ ਕੈਨੇਡਾ ਦੇ ਲੱਗੇ ਛਾਪੇ ਗਵਾਹੀ ਦਿੰਦੇ ਹਨ ਕਿ ਸਿੱਖਸ ਫੋਰ ਜਸਟਿਸ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਵੋਟਾਂ ਨਾਲ ਅਜ਼ਾਦ ਕਰਵਾਉਣਾ ਚਾਹੁੰਦੀ ਹੈ, ਬੰਬ ਧਮਾਕਿਆਂ ਨਾਲ ਨਹੀਂ। ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਫੈਕਟਰੀ ਅੱਗੇ ਧਰਨਾ : HC ਨੇ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ ਇਸ ਮਾਮਲੇ ਸਬੰਧੀ ਐਸਐਚਓ ਥਾਣਾ ਥਰਮਲ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਇਸ ਸਬੰਧੀ ਜਾਣਕਾਰੀ ਮਿਲੀ ਉਹ ਘਟਨਾ ਸਥਾਨ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਨਾਅਰਿਆਂ ਨੂੰ ਸਾਫ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਕਾਬਿਲੇਗੌਰ ਹੈ ਕਿ ਇੰਟਰਪੋਲ ਨੇ ਕੈਨੇਡਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਬਾਨੀ, ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਅੱਤਵਾਦ ਦੇ ਦੋਸ਼ਾਂ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਦੂਜੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ। -PTC News


Top News view more...

Latest News view more...