ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ, ਪਤੀ-ਪਤਨੀ ਹਸਪਤਾਲ 'ਚ ਦਾਖ਼ਲ
ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ:ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੌੜ ਵਿਖੇ ਘਰ ਵਿਚ ਗੈਸ ਸਿਲੰਡਰ ਦੀ ਪਾਈਪ ਨੂੰ ਅਚਾਨਕ ਅੱਗ ਲੱਗਣ ਖ਼ਬਰ ਮਿਲੀ ਹੈ। ਜਿਸ 'ਚ ਇੱਕ ਔਰਤ ਬੁਰੀ ਤਰ੍ਹਾਂ ਨਾਲ ਝੁਲਸ ਗਈ ਹੈ। ਇਸ ਦੌਰਾਨ ਔਰਤ ਨੂੰ ਬਚਾਉਂਦੇ ਸਮੇਂ ਉਸ ਦੇ ਪਤੀ ਵਿਨੋਦ ਕੁਮਾਰ ਦੇ ਹੱਥ ਵੀ ਝੁਲਸ ਗਏ ਹਨ। [caption id="attachment_385927" align="aligncenter" width="300"] ਜਦੋਂ ਘਰ 'ਚ ਬਣ ਰਿਹਾ ਸੀਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ[/caption] ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤਸ਼ਾਮ ਦੇ ਸਮੇਂ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਗੈਸ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ, ਜਿਸ ਵਿਚ ਧਮਾਕਾ ਹੋਣ ਨਾਲ ਉਸ ਦੀ ਪਤਨੀ ਅੱਗ ਦੀ ਲਪੇਟ 'ਚ ਆ ਗਈ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਈ। [caption id="attachment_385928" align="aligncenter" width="300"] ਜਦੋਂ ਘਰ 'ਚ ਬਣ ਰਿਹਾ ਸੀਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ[/caption] ਉਸਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸਦੀ ਹਾਲਤ ਗੰਭੀਰ ਹੋਣ 'ਤੇ ਪਟਿਆਲਾ ਰੈਫਰ ਕੀਤਾ ਗਿਆ ਹੈ। ਡਾਕਟਰਾਂ ਦੇ ਅਨੁਸਾਰ ਸੁਨੀਤਾ 30 ਫ਼ੀਸਦੀ ਤੋਂ ਜ਼ਿਆਦਾ ਝੁਲਸ ਗਈ ਹੈ। ਜਾਣਕਾਰੀ ਅਨੁਸਾਰ ਪੀੜਤ ਔਰਤ ਗਰਭਵਤੀ ਦੱਸੀ ਜਾ ਰਹੀ ਹੈ। -PTCNews