ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ

Khanna police heroin including 2 Nigerian Persons Arrested
ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ

ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ:ਖੰਨਾ : ਖੰਨਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ।ਇਸ ਦੌਰਾਨ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ 2 ਵਿਦੇਸ਼ੀ ਨਗਰਿਕਾਂ ਨੂੰ ਕਾਬੂ ਕੀਤਾ ਹੈ।ਪੁਲਿਸ ਮੁਤਾਬਕ ਇਹ ਦੋਵੇਂ ਦਿੱਲੀ ਤੋਂ ਹੈਰੋਇਨ ਲੈ ਕੇ ਲੁਧਿਆਣਾ ਵੱਲ ਜਾ ਰਹੇ ਸਨ ,ਇਸ ਦੌਰਾਨ ਪੁਲਿਸ ਨੇ ਦੋਰਾਹਾ ਨਾਕੇ ‘ਤੇ ਇਨ੍ਹਾਂ ਨੂੰ ਫ਼ੜ ਲਿਆ ਹੈ।

Khanna police heroin including 2 Nigerian Persons Arrested
ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ

ਇਸ ਸਬੰਧੀ ਜ਼ਿਲ੍ਹਾ ਪੁਲਿਸ ਖੰਨਾ ਦੇ ਐੱਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਡੀਐੱਸਪੀ ਪਾਇਲ, ਸੁਰਜੀਤ ਸਿੰਘ ਧਨੋਆ ਤੇ ਦੋਰਾਹਾ ਐੱਸਐੱਚਓ ਮਨਪ੍ਰੀਤ ਸਿੰਘ ਦਿਓਲ ਦੀ ਅਗਵਾਈ ‘ਚ ਪੁਲਿਸ ਮੁਲਾਜ਼ਮ ਹਾਈਟੈੱਕ ਨਾਕੇ ‘ਤੇ ਮੌਜੂਦ ਸਨ।ਇਸ ਦੌਰਾਨ ਪੈਦਲ ਆ ਰਹੇ 2 ਨਾਈਜੀਰੀਅਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ, ਉਨ੍ਹਾਂ ਦੇ ਹੱਥ ਵਿਚ ਫੜੇ ਲਿਫਾਫਿਆਂ ਵਿੱਚੋਂ 50-50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

Khanna police heroin including 2 Nigerian Persons Arrested
ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੁਲਿਸ ਥਾਣਾ ਅਮੀਰ ਖ਼ਾਸ ਦਾ SHO ਰਿਸ਼ਵਤ ਲੈਂਦਾ ਰੰਗੇ ਹੱਥੀਂ ਚੜਿਆ ਅੜਿੱਕੇ

ਇਸ ਦੌਰਾਨ ਪੁਲਿਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਦਿੱਲੀ ਤੋਂ 100 ਗ੍ਰਾਮ ਹੈਰੋਇਨ ਲੈ ਕੇ ਲੁਧਿਆਣਾ ਵੱਲ ਜਾ ਰਹੇ ਸਨ।ਇਹ ਦੋਵੇਂ ਵਿਅਕਤੀ ਨਾਈਜੀਰੀਆ ਮੂੁਲ ਦੇ ਦੱਸੇ ਗਏ ਹਨ।ਦੋਵਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਹੋਰ ਜਾਣਕਾਰੀ ਮਿਲ ਸਕੇ।
-PTCNews