ਪੁਲਸ ਵਿਭਾਗ 'ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ
ਕਰਨਾਟਕ: ਪੁਲਿਸ ਵਿਚ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਮੌਕਾ ਆਇਆ ਹੈ। ਕਰਨਾਟਕ ਵਿਚ ਪੁਲਿਸ ਵਿਭਾਗ ਨੇ 402 ਅਹੁਦਿਆਂ ਉੱਤੇ ਭਰਤੀ ਕੱਢੀ ਹੈ। ਇਸ ਭਰਤੀ ਦੇ ਤਹਿਤ ਪੁਲਿਸ ਸਭ ਇੰਸਪੈਕਟਰ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਸੂਬੇ ਦੇ ਪੁਲਿਸ ਵਿਭਾਗ ਨੇ ਇਸ ਭਰਤੀ ਲਈ ਅਰਜ਼ੀਆਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਹੈ। ਹੁਣ ਕੈਂਡੀਡੇਟ ਇਸ ਵੈਕੇਂਸੀ ਲਈ 15 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਸ ਦੇ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 3 ਮਈ ਤੈਅ ਕੀਤੀ ਗਈ ਸੀ।
ਪੜੋ ਹੋਰ ਖਬਰਾਂ: ਠਾਣੇ ‘ਚ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ ਪਰਦਾਫਾਸ਼, ਦੋ ਅਭਿਨੇਤਰੀਆਂ ਵੀ ਸ਼ਾਮਲ
ਅਹੁਦਿਆਂ ਦਾ ਵੇਰਵਾ
ਪੁਲਿਸ ਸਬ-ਇੰਸਪੈਕਟਰ (Residual Region)- 376 ਅਹੁਦੇ
ਪੁਲਿਸ ਸਬ-ਇੰਸਪੈਕਟਰ (Kalyana Karnataka Region)- 26 ਅਹੁਦੇ
ਕੁੱਲ ਅਹੁਦੇ- 402
ਮਹੱਤਵਪੂਰਣ ਤਰੀਕਾਂ
ਆਨਲਾਈਨ ਅਪਲਾਈ ਦੀ ਸ਼ੁਰੂਆਤ- 1 ਅਪ੍ਰੈਲ 2021
ਆਨਲਾਈਨ ਅਪਲਾਈ ਦੀ ਆਖਰੀ ਤਰੀਕ- 15 ਜੂਨ 2021
ਫੀਸ ਜਮਾਂ ਕਰਨ ਦੀ ਆਖਰੀ ਤਾਰੀਖ- 17 ਜੂਨ 2021
ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ
ਤਨਖਾਹ
ਕਰਨਾਟਕ ਪੀਐੱਸਆਈ ਭਰਤੀ 2021 ਦੇ ਤਹਿਤ ਚੁਣੇ ਉਮੀਦਵਾਰਾਂ ਨੂੰ ਤਨਖਾਹ ਦੇ ਰੂਪ ਵਿਚ 37900 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 70850 ਪ੍ਰਤੀ ਮਹੀਨਾ ਤੱਕ ਪ੍ਰਾਪਤ ਹੋਵੇਗਾ।
ਉਮਰ ਸੀਮਾ
ਇਸ ਭਰਤੀ ਲਈ ਉਮੀਦਵਾਰ ਦੀ ਉਮਰ 03 ਮਈ 2021 ਤੱਕ 21 ਸਾਲ ਤੋਂ ਲੈ ਕੇ 30 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਰਾਖਵੀਂਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਉਮਰ ਵਿਚ ਛੋਟ ਹੋਵੇਗੀ।
ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI
ਯੋਗਤਾ
ਕਰਨਾਟਕ ਪੀਐੱਸਆਈ ਭਰਤੀ 2021 ਲਈ ਉਮੀਦਵਾਰ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਦਾ ਹੋਣਾ ਲਾਜ਼ਮੀ ਹੈ।
ਫੀਸ
GM ਅਤੇ 2A, 2B, 3A, 3B ਵਰਗ ਦੇ ਉਮੀਦਵਾਰਾਂ ਦੇ ਲਈ- 500 ਰੁਪਏ
SC/ST/Cat-01 ਵਰਗ ਦੇ ਲਈ- 250 ਰੁਪਏ
-PTC News