ਕੁਲਭੂਸ਼ਣ ਜਾਧਵ ਨੂੰ ਅੱਜ ਮਿਲੇਗਾ ਕੌਂਸੁਲਰ ਐਕਸੈੱਸ, ਭਾਰਤੀ ਡਿਪਟੀ ਹਾਈ ਕਮਿਸ਼ਨਰ ਨਾਲ ਹੋਵੇਗੀ ਮੁਲਾਕਾਤ !

Kulbhushan Jadhav

ਕੁਲਭੂਸ਼ਣ ਜਾਧਵ ਨੂੰ ਅੱਜ ਮਿਲੇਗਾ ਕੌਂਸੁਲਰ ਐਕਸੈੱਸ, ਭਾਰਤੀ ਡਿਪਟੀ ਹਾਈ ਕਮਿਸ਼ਨਰ ਨਾਲ ਹੋਵੇਗੀ ਮੁਲਾਕਾਤ !,ਨਵੀਂ ਦਿੱਲੀ: ਪਾਕਿ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਲਈ ਅੱਜ ਵੱਡਾ ਦਿਨ ਹੈ। ਵੀਆਨਾ ਸੰਧੀ ਅਤੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਪਾਲਣ ਕਰਦਿਆਂ ਅੱਜ ਪਾਕਿਸਤਾਨ ਜਾਧਵ ਨੂੰ ਕੌਂਸੁਲਰ ਐਕਸੈੱਸ ਦੇਵੇਗਾ।

ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਜਾਧਵ ਨਾਲ ਮੁਲਾਕਾਤ ਕਰਨਗੇ।

ਹੋਰ ਪੜ੍ਹੋ: ਕੀਨੀਆ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਮੌਤਾਂ, ਕਈ ਜ਼ਖਮੀ

ਤੁਹਾਨੂੰ ਦੱਸ ਦਈਏ ਕਿ ਗੌਰਵ ਆਹਲੂਵਾਲੀਆ ਵਿਦੇਸ਼ ਮੰਤਰਾਲੇ ਪਹੁੰਚ ਗਏ ਹਨ। ਕੁਲਭੂਸ਼ਣ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨਾਲ ਮੁਲਾਕਾਤ ਕੀਤੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 2017 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਭਾਰਤ ਨੇ ਇਸ ਵਿਰੁੱਧ ਅੰਤਰਰਾਸ਼ਟਰੀ ਕੋਰਟ ਵਿਚ ਅਪੀਲ ਕੀਤੀ ਸੀ। ਭਾਰਤ ਉੱਥੇ ਕੇਸ ਜਿੱਤ ਗਿਆ ਸੀ। ਹੁਣ ਲੰਬੀ ਲੜਾਈ ਦੇ ਬਾਅਦ ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੌਂਸੁਲਰ ਐਕਸੈੱਸ ਦੇ ਰਿਹਾ ਹੈ।

-PTC News