Fri, Apr 26, 2024
Whatsapp

ਰਜਿਸਟਰੇਸ਼ਨ ਹੋਣ ਤੇ ਸਲਾਟ ਮਿਲਣ ਤੋਂ ਬਾਅਦ ਵੀ ਵੈਕਸੀਨ ਦੀ ਰਹੀ ਕਮੀ

Written by  Jagroop Kaur -- May 12th 2021 06:12 PM
ਰਜਿਸਟਰੇਸ਼ਨ ਹੋਣ ਤੇ ਸਲਾਟ ਮਿਲਣ ਤੋਂ ਬਾਅਦ ਵੀ ਵੈਕਸੀਨ ਦੀ ਰਹੀ ਕਮੀ

ਰਜਿਸਟਰੇਸ਼ਨ ਹੋਣ ਤੇ ਸਲਾਟ ਮਿਲਣ ਤੋਂ ਬਾਅਦ ਵੀ ਵੈਕਸੀਨ ਦੀ ਰਹੀ ਕਮੀ

ਗੁਰੂ ਨਗਰੀ 'ਚ ਕੋਰੋਨਾ ਵੈਕਸੀਨ ਦੀ ਕਮੀ ਬਰਕਰਾਰ ਹੈ ਤੇ ਰੋਜਾਨਾ ਦੀ ਤਰ੍ਹਾਂ ਅੱਜ ਵੀ ਅੰਮ੍ਰਿਤਸਰ 'ਚ 18 ਤੋਂ 45 ਸਾਲ ਤਕ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਡੋਜ ਨਹੀ ਲਗਾਈ ਗਈ। ਜਿਸ ਦੇ ਚਲਦਿਆਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਵੈਕਸੀਨ ਲਗਵਾਉਣ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਖੱਜਲ ਖੁਆਰ ਹੋਣਾ ਪਿਆ।Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ… ਭਾਵੇ ਸੂਬਾ ਸਰਕਾਰ ਵਲੋਂ ਆਏ ਦਿਨ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਸਿਵਲ ਹਸਪਤਾਲਾਂ ਵਿਚ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਤੇ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਜਿਸਦੇ ਚਲਦੇ ਲੋਕ ਖਬਰਾਂ ਸੁਣ ਕੇ ਜਦੋ ਹਸਪਤਾਲ ਪਹੁੰਚਦੇ ਹਨ ਤਾ ਉਹਨਾ ਦੇ ਹਥ ਸਿਰਫ ਨਿਰਾਸ਼ਾ ਹੀ ਲਗਦੀ ਹੈ । ਕਰੋਨਾਮਹਾਮਾਰੀ ਤੋਂ ਬਚਾਉਣ ਦੇ ਸਰਕਾਰ ਦੇ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁਲਦੀ ਨਜਰ ਆਉਂਦੀ ਹੈ| READ MORE : ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ ਅਦਾਕਾਰ ਦੇ ਪਿਤਾ ਵੈਕਸੀਨ ਲਗਵਾਉਣ ਪਹੁੰਚੀ ਪੂਜਾ ਸੇਠ ਨੇ ਦੱਸਿਆ ਕਿ ਉਹਨਾ ਕੈਪਟਨ ਸਰਕਾਰ ਦੇ ਆਦੇਸ਼ਾਂ ਤੇ ਕਰੋਨਾ ਵੈਕਸੀਨ ਲਗਵਾਉਣ ਲਈ ਰਜਿਸਟਰੇਸ਼ਨ ਵੀ ਕਰਵਾਈ ਅਤੇ ਉਹਨਾ ਨੂੰ ਸਲਾਟ ਵੀ ਅਲਾਟ ਹੋਇਆ ਪਰ ਜਦੋ ਵੈਕਸੀਨ ਲਗਵਾਉਣ ਲਈ ਉਹ ਸਿਵਲ ਹਸਪਤਾਲ ਵਿਖੇ ਪਹੁੰਚੇ ਤਾ ਉਹਨਾ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਕਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਅਜੇ ਤੁਹਾਨੂੰ ਵੈਕਸੀਨ ਨਹੀ ਲਗਾਈ ਜਾਵੇਗੀ।Fortis Bangalore - COVID 19 Vaccination FAQs | FAQs On COVID-19 Vaccine

ਉਹਨਾ ਕਿਹਾ ਕਿ ਜੇਕਰ ਸਰਕਾਰ ਵਲੌ ਵੈਕਸੀਨ ਹੀ ਨਹੀ ਲਗਾਈ ਜਾਣੀ ਤੇ ਇਨ੍ਹੇ ਵੱਡੇ ਪੱਧਰ ਤੇ ਪ੍ਰਚਾਰ ਕਿਉ ਅਤੇ ਕਿਉ ਲੋਕਾਂ ਨੂੰ ਸਲਾਟ ਅਲਾਟ ਕਰ ਸਿਵਲ ਹਸਪਤਾਲ ਪਹੁੰਚਣ ਲਈ ਸੰਦੇਸ਼ ਭੇਜਿਆ ਜਾਦਾ ਹੈ।ਬਾਕੀ ਰਹੀ ਸਿਵਲ ਹਸਪਤਾਲ ਦੇ ਪੰਬਧਾ ਦੀ ਗਲ ਤੇ ਇਥੇ ਪਹੁੰਚ ਕੇ ਬੰਦੇ ਨੇ ਠੀਕ ਕੀ ਹੋਣਾ ਜਿਥੇ ਨਾ ਵੈਕਸੀਨ ਤੇ ਨਾ ਹੀ ਸ਼ੌਸ਼ਲ ਡਿਸਟੈਂਸਿਗ ।ਉਧਰ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨਿਆਰ ਮੈਡੀਕਲ ਅਫਸਰ ਡਾ ਚੰਦਰ ਮੋਹਨ ਅਨੁਸਾਰ ਵੈਕਸੀਨ ਦੀ ਕਮੀ ਦੇ ਕਾਰਣ ਇਹ ਸਮੱਸਿਆਵਾਂ ਆ ਰਹੀਆ ਹਨ ਸਾਡਾ ਰੋਜ ਦਾ ਟਾਰਗੈਟ 450 ਤੋਂ 500 ਡੋਜ ਦਾ ਹੈ ਤੇ ਸਪਲਾਈ 300 ਦੇ ਕਰੀਬ ਆ ਰਹੀ ਹੈ ਜਿਸਦੇ ਚਲਦੇ ਲੌਕਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Top News view more...

Latest News view more...