ਹੋਰ ਖਬਰਾਂ

ਲਾਹੌਰ: ਅੱਤਵਾਦੀਆਂ ਦੇ ਭੁਲੇਖੇ ਮਾਰ ਸੁੱਟਿਆ ਵਿਆਹ ਦੇਖਣ ਜਾ ਰਿਹਾ ਪਰਿਵਾਰ, ਬੱਚਿਆਂ ਨੇ ਦੱਸੀ ਸਾਰੀ ਘਟਨਾ, ਦੇਖੋ ਵੀਡੀਓ

By Jashan A -- January 21, 2019 2:01 pm -- Updated:Feb 15, 2021

ਲਾਹੌਰ: ਅੱਤਵਾਦੀਆਂ ਦੇ ਭੁਲੇਖੇ ਮਾਰ ਸੁੱਟਿਆ ਵਿਆਹ ਦੇਖਣ ਜਾ ਰਿਹਾ ਪਰਿਵਾਰ, ਬੱਚਿਆਂ ਨੇ ਦੱਸੀ ਸਾਰੀ ਘਟਨਾ, ਦੇਖੋ ਵੀਡੀਓ,ਲਾਹੌਰ: ਪਾਕਿਸਤਾਨ ਦੇ ਪੰਜਾਬ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਦਰਅਸਲ ਪਾਕਿਸਤਾਨੀ ਪੰਜਾਬ ਵਿਚ ਪੁਲਿਸ ਨੇ ਅੱਤਵਾਦੀਆਂ ਦੇ ਭੁਲੇਖੇ ਵਿਆਹ ਵੇਖਣ ਜਾ ਰਹੇ ਇੱਕ ਪਰਿਵਾਰ ਦੀ ਕਾਰ ਉਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।ਇਸ ਹਾਦਸੇ 'ਚ 3 ਬੱਚਿਆਂ ਨੂੰ ਵੀ ਗੋਲੀਆਂ ਵੱਜੀਆਂ। ਇਹ ਬੱਚੇ ਕਾਰ ਦੀ ਡਿੱਗੀ 'ਚ ਬੈਠੇ ਸਨ।

PAK ਲਾਹੌਰ: ਅੱਤਵਾਦੀਆਂ ਦੇ ਭੁਲੇਖੇ ਮਾਰ ਸੁੱਟਿਆ ਵਿਆਹ ਦੇਖਣ ਜਾ ਰਿਹਾ ਪਰਿਵਾਰ, ਬੱਚਿਆਂ ਨੇ ਦੱਸੀ ਸਾਰੀ ਘਟਨਾ, ਦੇਖੋ ਵੀਡੀਓ

ਮ੍ਰਿਤਕਾਂ ਦੀ ਪਛਾਣ 42 ਸਾਲਾ ਮੁਹੰਮਦ ਖਲੀਲ, ਉਸ ਦੀ ਪਤਨੀ 38 ਸਾਲਾ ਨਬੀਲਾ, 13 ਸਾਲਾ ਬੱਚੀ ਅਰੀਬਾ ਅਤੇ ਖਲੀਲ ਦੇ ਦੋਸਤ ਜ਼ੀਸ਼ਾਨ ਜਾਵੇਦ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ 'ਚ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇਕ ਵਿਆਹ ਸਮਾਗਮ 'ਤੇ ਜਾ ਰਿਹਾ ਸੀ, ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਚਲਾ ਦਿੱਤੀਆਂ।

pak ਲਾਹੌਰ: ਅੱਤਵਾਦੀਆਂ ਦੇ ਭੁਲੇਖੇ ਮਾਰ ਸੁੱਟਿਆ ਵਿਆਹ ਦੇਖਣ ਜਾ ਰਿਹਾ ਪਰਿਵਾਰ, ਬੱਚਿਆਂ ਨੇ ਦੱਸੀ ਸਾਰੀ ਘਟਨਾ, ਦੇਖੋ ਵੀਡੀਓ

ਇਸ ਘਟਨਾ ਸਬੰਧੀ ਛੋਟੇ ਬੱਚਿਆਂ ਨੇ ਦੱਸਿਆ, "ਮੇਰੇ ਪਿਤਾ ਜੀ ਨੇ ਪੁਲਿਸ ਦੇ ਅੱਗੇ ਇਹ ਬੇਨਤੀ ਕੀਤੀ ਕਿ ਕਾਰ 'ਚ ਕੋਈ ਹਥਿਆਰ ਨਹੀਂ ਹੈ ਅਤੇ ਪੁਲਿਸ ਗੱਡੀ ਦੀ ਤਲਾਸ਼ੀ ਲੈ ਸਕਦੀ ਹੈ," ਬੱਚੇ ਕਿਹਾ, "ਉਨ੍ਹਾਂ ਨੇ ਮੇਰੇ ਪਿਤਾ ਜੀ ਦੀ ਗੱਲ ਨਹੀਂ ਸੁਣੀ ਅਤੇ ਗੋਲੀ ਚਲਾ ਦਿੱਤੀ। "ਮੇਰੇ ਪਿਤਾ ਨੇ ਪੁਲਿਸ ਅਧਿਕਾਰੀਆਂ ਨੂੰ ਪੈਸੇ ਲੈ ਕੇ ਜਾਣ ਦੇਣ ਲਈ ਵੀ ਤਰਲਾ ਲਿਆ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਗੋਲੀ ਚਲਾ ਦਿੱਤੀ।

pak ਲਾਹੌਰ: ਅੱਤਵਾਦੀਆਂ ਦੇ ਭੁਲੇਖੇ ਮਾਰ ਸੁੱਟਿਆ ਵਿਆਹ ਦੇਖਣ ਜਾ ਰਿਹਾ ਪਰਿਵਾਰ, ਬੱਚਿਆਂ ਨੇ ਦੱਸੀ ਸਾਰੀ ਘਟਨਾ, ਦੇਖੋ ਵੀਡੀਓ

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ 'ਤੇ ਸਵਾਲ ਉੱਠਣ ਲੱਗੇ ਹਨ। ਜਿਸ ਤੋਂ ਬਾਅਦ ਇਮਰਾਨ ਖ਼ਾਨ ਨੇ ਇਸ ਘਟਨਾ 'ਤੇ ਹੈਰਾਨੀ ਜਤਾਈ ਤੇ ਸਖਤ ਕਾਰਵਾਈ ਲਈ ਆਖਿਆ ਹੈ।ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਐਨਕਾਉਂਟਰ 'ਚ ਸ਼ਾਮਲ ਸੀ.ਟੀ.ਡੀ ਦੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

-PTC News