
ਕਾਲੇ ਖੇਤੀ ਕਾਨੂੰਨਾਂ ਖਿਲਾਫ ਉਥੇ ਸੰਘਰਸ਼ ਵਿਚ ਕਿਸਾਨ ਆਗੂਆਂ ਅਤੇ ਆਮ ਜਨਤਾ ਦੇ ਨਾਲ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦਾ ਨਾਮ ਵੀ ਅੱਗੇ ਰਿਹਾ ਹੈ ਹਾਲਾਂਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਹੁਣ ਤਕ ਜਨਤਾ ਨੂੰ ਭੜਕਾਉਣ ਦੇ ਇਲਜ਼ਾਮ ਹੀ ਲੱਗੇ ਹਨ। ਜਿਥੇ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਉਤੇ ਪਰਚੇ ਦਰਜ ਕੀਤੇ ਗਏ ਹਨ ਉਥੇ ਹੀ ਹੁਣ ਉਸ ਦੇ ਭਰਾ ਉੱਤੇ ਵੀ ਦਿੱਲੀ ਪੁਲਸੀ ਵੱਲੋਂ ਤਸ਼ੱਦਦ ਢਾਉਣ ਦੀ ਗੱਲ ਸਾਹਮਣੇ ਆਈ ਹੈ।
Also Read | Second wave of Coronavirus in India may peak in April: Study
ਬੀਤੇ ਦਿਨੀਂ ਦਿੱਲੀ ਪੁਲਿਸ ਉਤੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਲੱਖਾ ਸਿਧਾਣੇ ਦੇ ਚਾਚੇ ਦੇ ਪੁੱਤ ਗੁਰਦੀਪ ਸਿੰਘ ਉਤੇ ਪੁਲਿਸ ਤਸ਼ੱਦਦ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੁਰਦੀਪ ਨੂੰ ਪਟਿਆਲੇ ਤੋਂ ਚੁੱਕਿਆ ਸੀ। ਤਿੰਨ ਦਿਨ ਪਹਿਲਾਂ ਉਹ ਪਟਿਆਣਾ ਗਿਆ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਚੁੱਕ ਲਿਆ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
Read more : ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਦੀ ਅਗਲੀ ਰਣਨੀਤੀ ਸਬੰਧੀ ਕੀਤੇ ਗਏ ਇਹ ਐਲਾਨ
ਇਸ ਪੂਰੇ ਮਾਮਲੇ ਨੂੰ ਅਣਮਨੁੱਖੀ ਦਸਦੇ ਹੋਏ ਸਿਧਾਣਾ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ ਕਿ ਦਿੱਲੀ ਦੀ ਪੁਲਿਸ ਪਟਿਆਲਾ ਵਿਚ ਆ ਕੇ ਕਿਵੇਂ ਪੰਜਾਬ ਪੁਲਿਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਦਬਾਅ ਬਣਾ ਰਹੀ ਹੈ ਕਿ ਲੱਖਾ ਸਿਧਾਣਾ ਅੰਦੋਲਨ ਤੋਂ ਪਿੱਛੇ ਹਟ ਜਾਵੇ।
ਉਥੇ ਹੀ ਲੱਖਾ ਸਿਧਾਣਾ ਅਜੇ ਵੀ ਆਪਣੇ ਇਰਾਦਿਆਂ 'ਤੇ ਡਟਿਆ ਹੋਇਆ ਹੈ ਕਿ ਹੁਣ ਉਹ ਪਿੱਛੇ ਨਹੀਂ ਹਟੇਗਾ ਅਤੇ ਕਿਸਾਨੀ ਅੰਦੋਲਨ ਵਿਚ ਉਹ ਡਟਿਆ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲੀ ਪੁਲਿਸ ਵੱਲੋਂ ਕਿਸਾਨਾਂ ਅਤੇ ਕਿਸਾਨਾਂ ਦੇ ਹੱਕ ਪੂਰਨ ਵਾਲਿਆਂ ਨਾਲ ਤਸ਼ੱਦਦ ਢਾਹ ਰਹੀ ਹੈ।