ਲਾਲੜੂ 'ਚ ਵਾਪਰਿਆ ਦਰਦਨਾਕ ਹਾਦਸਾ, 2 ਜਣਿਆ ਦੀ ਮੌਤ, ਲੋਕਾਂ ਨੇ ਲਗਾਇਆ ਜਾਮ

By Jashan A - July 08, 2019 6:07 pm

ਲਾਲੜੂ 'ਚ ਵਾਪਰਿਆ ਦਰਦਨਾਕ ਹਾਦਸਾ, 2 ਜਣਿਆ ਦੀ ਮੌਤ, ਲੋਕਾਂ ਨੇ ਲਗਾਇਆ ਜਾਮ,ਲਾਲੜੂ: ਬੀਤੇ ਦਿਨ ਲਾਲੜੂ ਦੇ ਨਜ਼ਦੀਕ ਲਹਲੀ ਚੋਂਕ 'ਤੇ ਦਰਦਨਾਕ ਹਾਦਸਾ ਵਾਪਰ ਗਿਆ ਸੀ। ਜਿਸ ਕਾਰਨ ਇੱਕ ਮਹਿਲਾ ਅਤੇ ਇੱਕ 4 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮ੍ਰਿਤਕ ਬੱਚੀ ਦੇ ਮਾਂ-ਬਾਪ ਵੀ ਗੰਭੀਰ ਜ਼ਖਮੀ ਹੋ ਗਏ।

ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਜ ਜਾਮ ਲਗਾ ਦਿੱਤਾ। ਪਿੰਡ ਵਾਸੀਆਂ ਨੇ ਪੁਲਿਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਟ੍ਰੈਫਿਕ ਪੁਲਿਸ ਵਾਲੇ ਹਰ ਗੱਡੀ ਨੂੰ ਰੋਕ ਕੇ ਪੈਸੇ ਵਸੂਲਦੇ ਹਨ ਅਤੇ ਗੱਡੀਆਂ ਦਾ ਜਾਮ ਲੱਗ ਜਾਂਦਾ ਹੈ।

ਹੋਰ ਪੜ੍ਹੋ:ਵਿਦਿਆਰਥੀਆਂ ਦੀ ਦਾਖ਼ਲਿਆਂ ‘ਚ ਮਦਦ ਲਈ SOI ਸ਼ੁਰੂ ਕਰੇਗੀ ਹੈਲਪਲਾਈਨ

ਜਿਸ ਕਾਰਨ ਗੱਡੀਆਂ ਆਪਸ 'ਚ ਟਕਰਾਅ ਜਾਂਦੀਆਂ ਹਨ। ਕੱਲ ਵੀ ਇਸੇ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਿਸ ਕਾਰਨ 2 ਜਣਿਆ ਦੀ ਮੌਤ ਹੋ ਗਈ।

ਜਿਸ ਤੋਂ ਪਿੱਛੋਂ ਲੋਕਾਂ ਨੇ ਜਾਮ ਲਗਾ ਕੇ ਆਪਣਾ ਰੋਸ ਜਾਹਰ ਕੀਤਾ। ਇਸ ਘਟਨਾ ਦਾ ਪਤਾ ਚਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਿਹਾ ਕਿ ਕਦੇ ਵੀ ਇਥੇ ਨਾਕਾ ਨਹੀਂ ਲਗਾਇਆ ਜਾਵੇਗਾ ਅਤੇ ਪੈਸੇ ਵਸੂਲਣ ਵਾਲਿਆਂ ਖਿਲਾਫ ਜਾਂਚ ਕੀਤੀ ਜਾਵੇਗੀ।

-PTC News

adv-img
adv-img