Fri, Apr 26, 2024
Whatsapp

ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾ

Written by  Ravinder Singh -- July 02nd 2022 10:53 AM
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾ

ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾ

ਮਨੀਪੁਰ : ਉੱਤਰ-ਪੂਰਬੀ ਸੂਬੇ 'ਚ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 81 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੁੱਖ ਮੰਤਰੀ ਐਨ ਬੀਰੇਨ ਜੋ ਬਚਾਅ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ, ਨੇ ਜ਼ਮੀਨ ਖਿਸਕਣ ਨੂੰ ਮਨੀਪੁਰ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਦੀ ਸਭ ਤੋਂ ਮਾੜੀ ਘਟਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਹਾਦਸੇ ਕਾਰਨ 81 ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 18 ਟੈਰੀਟੋਰੀਅਲ ਆਰਮੀ (ਪ੍ਰਸੋਨਲ) ਨੂੰ ਬਚਾਇਆ ਗਿਆ ਸੀ। ਇਸ ਤੋਂ ਇਲਾਵਾ ਕਰੀਬ 55 ਵਿਅਕਤੀ ਫਸੇ ਹੋਏ ਹਨ। ਮਿੱਟੀ ਕਾਰਨ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਣ ਵਿੱਚ 2-3 ਦਿਨ ਲੱਗਣਗੇ। ਭਾਰਤੀ ਫ਼ੌਜ ਦੇ ਇੱਕ ਅਧਿਕਾਰਤ ਬਿਆਨ ਅਨੁਸਾਰ ਮਨੀਪੁਰ ਦੇ ਤੁਪੁਲ ਵਿੱਚ ਜ਼ਮੀਨ ਖਿਸਕਣ ਵਾਲੀ ਥਾਂ ਉਤੇ ਤਲਾਸ਼ੀ ਮੁਹਿੰਮ ਦੌਰਾਨ ਅੱਠ ਫ਼ੌਜੀ ਜਵਾਨਾਂ ਤੇ ਚਾਰ ਨਾਗਰਿਕਾਂ ਸਮੇਤ 12 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।   ਜੀਰੀਬਾਮ ਤੋਂ ਇੰਫਾਲ ਤੱਕ ਨਿਰਮਾਣ ਅਧੀਨ ਰੇਲਵੇ ਲਾਈਨ ਦੀ ਸੁਰੱਖਿਆ ਲਈ ਤੁਪੁਲ ਰੇਲਵੇ ਸਟੇਸ਼ਨ ਨੇੜੇ ਤਾਇਨਾਤ ਭਾਰਤੀ ਫੌਜ ਦੀ 107 ਟੈਰੀਟੋਰੀਅਲ ਆਰਮੀ ਦੀ ਕੰਪਨੀ ਸਾਈਟ ਦੇ ਨੇੜੇ ਜ਼ਮੀਨ ਖਿਸਕ ਗਈ। ਨਾਰਥ-ਈਸਟ ਫਰੰਟੀਅਰ ਰੇਲਵੇ ਸੀਪੀਆਰਓ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਜਿਰੀਬਾਮ-ਇੰਫਾਲ ਨਵੀਂ ਲਾਈਨ ਪ੍ਰੋਜੈਕਟ ਦੇ ਤੁਪੁਲ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾ ਇਸ ਦੌਰਾਨ ਸੀਐਮ ਬੀਰੇਨ ਨੇ ਕਿਹਾ ਕਿ ਸਥਿਤੀ ਨੂੰ ਸੰਭਾਲਣ ਵਿੱਚ ਸੂਬੇ ਨੂੰ ਕੇਂਦਰ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਕੇਂਦਰ ਨੇ ਬਚਾਅ ਕਾਰਜ ਲਈ NDRF ਅਤੇ ਫੌਜ ਦੇ ਜਵਾਨ ਵੀ ਭੇਜੇ ਹਨ। ਮਿੱਟੀ ਵਿੱਚ ਨਮੀ ਵਾਹਨਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਦੇਰੀ ਹੁੰਦੀ ਹੈ। ਬਚਾਅ ਕਾਰਜ ਨੂੰ ਹੋਰ 2-3 ਦਿਨ ਲੱਗਣਗੇ। ਇਸ ਦੌਰਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਐਨ ਬੀਰੇਨ ਸਿੰਘ ਨਾਲ ਮਨੀਪੁਰ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰ ਸਰਕਾਰ ਵੱਲੋਂ ਪੂਰੀ ਮਦਦ ਦਾ ਭਰੋਸਾ ਦਿੱਤਾ। ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਜ਼ਮੀਨ ਖਿਸਕਣ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਸਾਰੇ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ। ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ। -PTC News ਇਹ ਵੀ ਪੜ੍ਹੋ : ਸਪਾਈਸਜੈੱਟ ਉਡਾਨ ਦੀ ਦਿੱਲੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ


Top News view more...

Latest News view more...