Fri, Apr 26, 2024
Whatsapp

ਲੰਗਰ ’ਤੇ ਜੀ.ਐਸ.ਟੀ. ਦੀ ਛੋਟ ਦੇੇ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼:ਭਾਈ ਗੋਬਿੰਦ ਲੌਂਗੋਵਾਲ

Written by  Shanker Badra -- June 14th 2018 08:40 PM -- Updated: June 14th 2018 08:42 PM
ਲੰਗਰ ’ਤੇ ਜੀ.ਐਸ.ਟੀ. ਦੀ ਛੋਟ ਦੇੇ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼:ਭਾਈ ਗੋਬਿੰਦ ਲੌਂਗੋਵਾਲ

ਲੰਗਰ ’ਤੇ ਜੀ.ਐਸ.ਟੀ. ਦੀ ਛੋਟ ਦੇੇ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼:ਭਾਈ ਗੋਬਿੰਦ ਲੌਂਗੋਵਾਲ

ਲੰਗਰ ’ਤੇ ਜੀ.ਐਸ.ਟੀ. ਦੀ ਛੋਟ ਦੇੇ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼:ਭਾਈ ਗੋਬਿੰਦ ਲੌਂਗੋਵਾਲ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਲੰਗਰਾਂ ਦੀ ਰਸਦ ’ਤੇ ਜੀ.ਐਸ.ਟੀ. ਦੀ ਛੋਟ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ,ਇਹ ਸਭ ਪੰਥ ਵਿਰੋਧੀਆਂ ਦੀ ਗਿਣੀ-ਮਿਥੀ ਸਾਜ਼ਿਸ਼ ਹੈ।ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਪ੍ਰੰਪਰਾ ਅਨੁਸਾਰ ਹਰ ਗੁਰੂ ਘਰ ਵਿੱਚ ਨਿਰੰਤਰ ਲੰਗਰ ਚਲਾਏ ਜਾਂਦੇ ਹਨ,ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਪ੍ਰਾਣੀ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸੰਗਤ ਵੱਲੋਂ ਸ਼ਰਧਾ ਨਾਲ ਗੋਲਕ ਵਿੱਚ ਭੇਂਟ ਕੀਤਾ ਇੱਕ-ਇੱਕ ਪੈਸਾ ਸੰਜਮ ਅਤੇ ਇਮਾਨਦਾਰੀ ਨਾਲ ਖਰਚ ਕੀਤਾ ਜਾਵੇ।ਇਸ ਕਰਕੇ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਰਸਦ ਅਤੇ ਸਮੱਗਰੀ ਘੱਟ ਤੋਂ ਘੱਟ ਰੇਟ `ਤੇ ਖਰੀਦੀ ਜਾਵੇ,ਤਾਂ ਜੋ ਹਰ ਸੰਭਵ ਤਰੀਕੇ ਨਾਲ ਸੰਗਤ ਦਾ ਪੈਸਾ ਬਚਾਅ ਕੇ ਧਰਮ ਪ੍ਰਚਾਰ,ਸਿਹਤ ਸਹੂਲਤਾਂ ਅਤੇ ਵਿਦਿਅਕ ਕਾਰਜਾਂ ਆਦਿ ਲਈ ਵਰਤੇ ਜਾ ਸਕਣ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਤਿੰਨੇ ਤਖ਼ਤਾਂ ਦੇ ਗੁਰੂ ਘਰਾਂ ਅਤੇ ਲੰਗਰ ਬਣਾਉਣ ਵਾਲੀ ਸਮੱਗਰੀ ਨੂੰ ਵੈਟ ਤੋਂ ਮੁਕਤ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਲੱਗਣ ਤੋਂ ਬਾਅਦ ਸੂਬਾ ਸਰਕਾਰ ਨੇ ਇਕੱਲੇ ਸ੍ਰੀ ਦਰਬਾਰ ਸਾਹਿਬ `ਤੇ ਵਰਤਣ ਵਾਲੇ ਲੰਗਰ ਤੋਂ ਸੂਬਾ ਸਰਕਾਰ ਦਾ ਜੀ.ਐਸ.ਟੀ. ਮੁਕਤ ਕਰਨ ਦਾ ਐਲਾਨ ਕੀਤਾ।ਸੂਬਾ ਸਰਕਾਰ ਨੇ ਹੋਰ ਕਿਸੇ ਗੁਰਦੁਆਰਾ ਸਾਹਿਬਾਨ ਤੇ ਤਖ਼ਤ ਸਾਹਿਬਾਨ ਨੂੰ ਲੰਗਰਾਂ ਲਈ ਖ੍ਰੀਦੀ ਜਾਂਦੀ ਰਸਦ `ਤੇ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਪਰ ਕੇਂਦਰ ਦੀ ਸਰਕਾਰ ਨੇ ਲੰਗਰ ਬਣਾਉਣ `ਤੇ ਵਰਤੀ ਜਾਂਦੀ ਸਮੱਗਰੀ ਨੂੰ ਸਾਰੇ ਸਟੈਂਰਲ ਟੈਕਸ ਅਤੇ ਜੀ.ਐਸ.ਟੀ. ਤੋਂ ਮੁਕਤ ਕਰਨ ਲਈ ਇਹ ਯੋਜਨਾ ਬਣਾਈ ਗਈ।ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਵਸੂਲੇ ਜਾਂਦੇ ਟੈਕਸ ਦੇ ਰਿਫੰਡ ਦੀ ਯੋਜਨਾ ਲੈ ਕੇ ਆਈ ਹੈ। ਉਨ੍ਹਾ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਰਾਸ਼ੀ ਗੁਰੂ ਘਰਾਂ ਨੂੰ ਵਾਪਸ ਆਵੇਗੀ ਜੋ ਟੈਕਸ ਦੇ ਰੂਪ ਵਿਚ ਹਮੇਸ਼ਾ ਤੋਂ ਅਦਾ ਕੀਤੀ ਜਾ ਰਹੀ ਸੀ।ਇਹ ਭਾਰਤ ਸਰਕਾਰ ਦੀ ਰਾਸ਼ੀ ਨਹੀਂ,ਬਲਕਿ ਗੁਰੂ ਘਰ ਵੱਲੋਂ ਅਦਾ ਕੀਤੀ ਆਪਣੀ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਸਿੱਖ ਕੌਮ ਅਤੇ ਇਸ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਵਾਸਤੇ ਸੌੜੀ ਰਾਜਨੀਤੀ ਕਰਨ ਦੇ ਉਦੇਸ਼ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੁਝ ਪੰਥ ਵਿਰੋਧੀ ਲੋਕਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ।ਗੁਰੂ ਘਰ ਦਾ ਲੰਗਰ ਨਾ ਕਿਸੇ ਗ੍ਰਾਂਟ `ਤੇ ਕਦੇ ਨਿਰਭਰ ਹੋਇਆ ਹੈ ਤੇ ਨਾ ਕਦੇ ਹੋਵੇਗਾ।


Top News view more...

Latest News view more...