Sat, Apr 27, 2024
Whatsapp

ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼

Written by  Shanker Badra -- December 21st 2019 11:42 AM
ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼

ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼

ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼:ਚੰਡੀਗੜ੍ਹ : ਪੰਜਾਬੀ ਇੰਡਸਟਰੀ ਦਿਨੋਂ ਦਿਨ ਆਪਣੀਆਂ ਉਚਾਈਆਂ ਨੂੰ ਛੂਹ ਰਹੀ ਹੈ। ਜਿਸ ਨੇ ਆਪਣੇ ਦਰਸ਼ਕਾਂ ਨੂੰ ਵਧੀਆ ਫ਼ਿਲਮ ਦੇ ਨਾਲ ਨਾਲ ਬਹੁਤ ਸਾਰੇ ਹਿੱਟ ਗੀਤ ਵੀ ਦਿੱਤੇ ਹਨ। ਇਹਨਾਂ ਗੀਤਾਂ ਵਿੱਚੋਂ ਕੁੱਝ ਨੇ ਆਪਣਾ ਰਿਕਾਰਡ ਵੀ ਬਣਾ ਲਿਆ ਹੈ। ਜਿਸ ਵਿੱਚ ਲੌਂਗ ਲਾਚੀ'ਗੀਤ ਨੇ Youtube ਤੇ ਆਪਣਾ ਇੱਕ ਅਲੱਗ ਹੀ ਰਿਕਾਰਡ ਬਣਾ ਲਿਆ ਹੈ। ਲੌਂਗ ਲਾਚੀ'ਆਮ ਬੰਦੇ ਦੀ ਮੁਹੱਬਤ ਦਾ ਗੀਤ ਹੈ।ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਦਾ ਟਾਇਟਲ ਟਰੈਕ ਸੋਸ਼ਲ ਨੈਟੱਵਰਕ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਨੂੰ ਯੂਟਿਊਬ 'ਤੇ ਇੱਕ ਬਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। [caption id="attachment_371597" align="aligncenter" width="300"]Laung Laachi song becomes 1st Indian song to hit 1 billion on YouTube ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼[/caption] ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਸੁਪਰਹਿੱਟ ਗੀਤ 'ਲੌਂਗ ਲਾਚੀ' ਹਰ ਕਿਸੇ ਨੂੰ ਯਾਦ ਹੈ,ਇਸ 'ਲੌਂਗ ਲਾਚੀ' ਨੇ ਭਾਰਤੀ ਗੀਤਾਂ ਵਿਚੋਂ ਯੂਟਿਊਬ 'ਤੇ ਸਭ ਤੋਂ ਪਹਿਲੇ ਨੰਬਰ 'ਤੇ ਆਪਣੀ ਥਾਂ ਬਣਾ ਲਈ ਹੈ। 'ਲੌਂਗ ਲਾਚੀ' ਸ਼ੁੱਕਰਵਾਰ ਨੂੰ ਵੀਡੀਓ ਪਲੇਟਫਾਰਮ ਯੂਟਿਬ 'ਤੇ ਇੱਕ ਬਿਲੀਅਨ ਵਿਊਜ਼ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਗਾਣਾ ਬਣ ਗਿਆ ਹੈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਇਸੀ ਨਾਮ ਦੀ ਪੰਜਾਬੀ ਫ਼ਿਲਮ ਦੇ ਗੀਤ 'ਲੌਂਗ ਲਾਚੀ ਨੇ ਯੂਟਿਬ 'ਤੇ 1 ਬਿਲੀਅਨ ਵਿਊਜ਼ ਪ੍ਰਾਪਤ ਕਰ ਲਾਏ ਹਨ। [caption id="attachment_371599" align="aligncenter" width="300"]Laung Laachi song becomes 1st Indian song to hit 1 billion on YouTube ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼[/caption] ਇਸ ਗਾਣੇ ਦਾ ਇਹ ਵੀਡੀਓ 21 ਫਰਵਰੀ 2018 ਨੂੰ ਟੀ-ਸੀਰੀਜ਼ ਅਪਣਾ ਪੰਜਾਬੀ' ਯੂਟਿਬ ਚੈਨਲ 'ਤੇ ਜਾਰੀ ਕੀਤਾ ਗਿਆ ਸੀ। ਪੰਜਾਬੀ ਫ਼ਿਲਮ ਲੌਂਗ ਲਾਚੀ ਦਾ ਇਹ ਟਾਈਟਲ ਟਰੈਕ ਪਿਛਲੇ ਸਾਲ ਫਰਵਰੀ ਵਿਚ ਜਾਰੀ ਕੀਤਾ ਗਿਆ ਸੀ। ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ‘ਲੌਂਗ ਲਾਚੀ’ ਫਿਲਮ ‘ਚ ਰਿਲੀਜ਼ ਹੋਇਆ ਸੀ। ਜਿਸ ਨੂੰ ਮਸ਼ਹੂਰ ਗਾਇਕ ਮੰਨਤ ਨੂਰ ਨੇ ਗਾਇਆ ਅਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਚਾਰ ਚੰਨ ਲਗਾਏ ਸਨ। ਇਸ ਗਾਣੇ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਹਰਮਨਜੀਤ ਨੇ ਲਿਖਿਆ ਹੈ। [caption id="attachment_371595" align="aligncenter" width="300"]Laung Laachi song becomes 1st Indian song to hit 1 billion on YouTube ਮਸ਼ਹੂਰ ਪੰਜਾਬੀ ਗੀਤ 'ਲੌਂਗ ਲਾਚੀ' ਨੇ ਬਣਇਆ ਰਿਕਾਰਡ , YouTube 'ਤੇ ਮਿਲੇ ਇੱਕ ਬਿਲੀਅਨ ਵਿਊਜ਼[/caption] ਇਸ ਗੀਤ 'ਚ ਅਜਿਹਾ ਕੀ ਹੈ ਕਿ ਜਿਸ ਨੇ ਪੰਜਾਬੀਆਂ ਦੇ ਨਾਲ-ਨਾਲ ਵਿਦੇਸ਼ਾਂ 'ਚ ਬੈਠੇ ਲੋਕਾਂ ਦਾ ਵੀ ਦਿਲਾਂ ਕੀਲ ਲਿਆ ਹੈ। 'ਲੌਂਗ ਲਾਚੀ' ਗੀਤ ਨੂੰ ਨਿੱਕੇ ਬੱਚੇ ਵੀ ਗਾ ਰਹੇ ਹਨ ਅਤੇ ਉਥੇ ਹੀ ਵੱਡੇ ਵੀ ਇਸ ਗੀਤ ਨੂੰ ਕਾਫੀ ਪਸੰਦ ਕਰਦੇ ਹਨ। ਪਾਕਿਸਤਾਨ ਚੌਣ ਰੈਲੀਆਂ 'ਚ ਵੀ ਇਹ ਗੀਤ ਖੂਬ ਵਜਾਇਆ ਗਿਆ ਹੈ। ਇਹ ਖੁਸ਼ੀ ਮਨਾਉਣ ਦਾ ਗੀਤ ਹੈ, ਜੋ ਸਕੂਲਾਂ 'ਚ ਨਾਚ ਮੁਕਾਬਿਆਂ ਵਾਲਾ ਵੀ ਗੀਤ ਚੁੱਕਾ ਹੈ।ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। -PTCNews


Top News view more...

Latest News view more...