ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ ‘ਚ ਛਾਇਆ ਮਾਤਮ

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ 'ਚ ਛਾਇਆ ਮਾਤਮ 

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ ‘ਚ ਛਾਇਆ ਮਾਤਮ:ਚੇਨਈ : ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਨੀਅਮ ਦਾ ਕੋਰੋਨਾ ਕਾਰਨ ਅੱਜ ਦਿਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਕੋਰੋਨਾ ਨਾਲ ਇੱਕ ਲੰਬੀ ਜੰਗ ਮਗਰੋਂ ਚੇਨਈ ਦੇ ਐਮਜੀਐਮ ਹਸਪਤਾਲ ਵਿੱਚ ਉਨਾਂ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੂੰ 5 ਅਗਸਤ ਨੂੰ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ ‘ਚ ਛਾਇਆ ਮਾਤਮ

ਜਾਣਕਾਰੀ ਅਨੁਸਾਰ ਗਾਇਕ ਐਸਪੀ ਬਾਲਸੁਬਰਾਮਨੀਅਮ ਕਈ ਦਿਨਾਂ ਤੋਂ ਬਿਮਾਰ ਸੀ। ਹਾਲਾਂਕਿ ਉਸ ਦੀ ਸਿਹਤ ਅੱਧ ਵਿਚ ਠੀਕ ਹੋ ਗਈ ਸੀ ਪਰ ਅਚਾਨਕ ਆਖਰੀ ਦਿਨ ਉਸਦੀ ਸਿਹਤ ਫਿਰ ਵਿਗੜ ਗਈ ਅਤੇ ਉਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਅੱਜ ਦੁਪਹਿਰ ਨੂੰ ਉਸ ਦਾ ਦਿਹਾਂਤ ਹੋ ਗਿਆ ਹੈ।

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ ‘ਚ ਛਾਇਆ ਮਾਤਮ

ਐਸਪੀ ਬਾਲਸੁਬਰਾਮਨੀਅਮ ਦੀ ਕੋਰੋਨਾ ਰਿਪੋਰਟ 5 ਅਗਸਤ ਨੂੰ ਪਾਜ਼ੀਟਿਵ ਆਈ ਸੀ। ਉਸੇ ਦਿਨ ਤੋਂ ਉਹ ਹਸਪਤਾਲ ਵਿੱਚ ਭਰਤੀ ਸਨ। ਉਨਾਂ ਨੂੰ ਕੋਰੋਨਾ ਦੇ ਬੇਹੱਦ ਹਲਕੇ ਲੱਛਣ ਸਨ। ਫਿਰ ਵੀ ਉਨਾਂ ਨੇ ਕੋਈ ਜੋਖਮ ਨਾ ਲੈਂਦੇ ਹੋਏ ਹਸਪਤਾਲ ਵਿੱਚ ਭਰਤੀ ਹੋਣ ਦਾ ਫ਼ੈਸਲਾ ਲਿਆ ਸੀ। ਉਨਾਂ ਦੇ ਪੁੱਤਰ ਐਸਪੀ ਚਰਨ ਨੇ ਦੇਹਾਂਤ ਸਬੰਧੀ ਜਾਣਕਾਰੀ ਦਿੱਤੀ ਹੈ।

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ ‘ਚ ਛਾਇਆ ਮਾਤਮ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਡਾਇਰੈਕਟਰ ਭਾਰਤੀ ਰਾਜਾ, ਮਨੋਬਾਲਾ, ਵੈਂਕਟ ਪ੍ਰਭੂ ਸਣੇ ਫਿਲਮ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸਵੇਰੇ ਹਸਪਤਾਲ ਪਹੁੰਚ ਕੇ ਗਾਇਕ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਪਿਛਲੇ 24 ਘੰਟਿਆਂ ਦੌਰਾਨ ਬਾਲਾਸੁਬ੍ਰਮਣੀਅਮ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
-PTCNews